
ਨਵਜੋਤ ਸਿੰਘ ਸਿੱਧੂ ਦੀ 1 ਸਾਲ ਦੀ ਸਜ਼ਾ ਪੂਰੀ ਹੋਣ ‘ਤੇ ਅਪ੍ਰੈਲ ਵਿੱਚ ਸਿੱਧੂ ਦੇ ਬਾਹਰ ਆਉਣ ਦੀਆਂ ਚਰਚਾਵਾਂ ਸਨ ਇਸ ਦੌਰਾਨ ਡਾ ਨਵਜੌਤ ਕੌਰ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਕੈਂਸਰ ਹੈ ਅਤੇ ਇਹ ਦੂਜੀ ਸਟੇਜ ਹੈ । ਆਪਣੇ ਸੋਸ਼ਲ ਮੀਡੀਆ ਐਕਾਉਂਟ ‘ਤੇ ਉਨ੍ਹਾਂ ਨੇ ਇਸ ਬਿਮਾਰ ਨੂੰ ਦੱਸ ਦੇ ਹੋਏ ਪਤੀ ਨਵਜੋਤ ਸਿੰਘ ਨੂੰ ਲੈਕੇ ਬਹੁਤ ਹੀ ਭਾਵੁਕ ਲਾਈਨਾਂ ਲਿਖਿਆ ਹਨ ।
ਨਵਜੋਤ ਕੌਰ ਸਿੱਧੂ ਨੇ ਲਿਖਿਆ ‘ਮੈਂ ਤੁਹਾਡਾ ਇੰਤਜ਼ਾਰ ਕਰ ਰਹੀ ਸੀ,ਵੇਖ ਰਹੀ ਸੀ ਕਿ ਕਿਵੇਂ ਤੁਹਾਨੂੰ ਵਾਰ-ਵਾਰ ਇਨਸਾਫ ਤੋਂ ਦੂਰ ਰੱਖਿਆ ਜਾ ਰਿਹਾ ਹੈ, ਸੱਚ ਬਹੁਤ ਤਾਕਤਵਰ ਹੁੰਦਾ ਹੈ,ਪਰ ਇਹ ਤੁਹਾਡਾ ਵਾਰ-ਵਾਰ ਇਮਤਿਹਾਨ ਲੈਂਦਾ ਹੈ, ਇਹ ਕਲਯੁਗ ਹੈ,ਮੈਨੂੰ ਮੁਆਫ ਕਰਨਾ ਮੈਂ ਹੋਰ ਜ਼ਿਆਦਾ ਇੰਤਜ਼ਾਰ ਨਹੀਂ ਕਰ ਸਕਦੀ ਸੀ ਕਿਉਂਕਿ ਇਨਵੇਸਿਵ ਕੈਂਸਰ ਦੀ ਦੂਜੀ ਸਟੇਜ ਹੈ,ਮੈਂ ਅੱਜ ਆਪਰੇਸ਼ਨ ਲਈ ਜਾ ਰਹੀ ਹਾਂ, ਮੈਂ ਇਸ ਦੇ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਂਦੀ ਹਾਂ ਕਿਉਂਕਿ ਇਹ ਰੱਬ ਦਾ ਭਾਣਾ ਹੈ ।’ ਉਮੀਦ ਹੈ ਕਿ ਨਵਜੋਤ ਕੌਰ ਸਿੱਧੂ ਸਰਜਰੀ ਤੋਂ ਬਾਅਦ ਜਲਦ ਤੋਂ ਜਲਦ ਠੀਕ ਹੋਣ ਅਤੇ ਜਦੋਂ ਨਵਜੋਤ ਸਿੰਘ ਸਿੱਧੂ ਜੇਲ੍ਹ ਤੋਂ ਬਾਹਰ ਆਉਣ ਤਾਂ ਉਨ੍ਹਾਂ ਦਾ ਸੁਆਗਤ ਉਹ ਹੀ ਕਰਨ ।

Total Views: 226 ,
Real Estate
















