ਕਿਊਬੈਕ : Pickup ਟਰੱਕ ਨੇ ਦੋ ਬਜ਼ੁਰਗ ਦਰੜੇ, 3 ਸਾਲ ਦੇ ਬੱਚੇ ਸਮੇਤ 9 ਹੋਰ ਕੀਤੇ ਜ਼ਖ਼ਮੀ

ਕਿਊਬੈਕ ਵਿਚ ਇਕ Pickup ਟਰੱਕ ਡਰਾਇਵਰ ਨੇ ਸੜਕ ਕੰਢੇ ਚਲ ਰਹੇ ਦੋ ਬਜ਼ੁਰਗ ਲੋਕਾਂ ਨੂੰ ਕੁਚਲ ਦਿੱਤਾ ਤੇ ਇਕ ਛੋਟੇ ਬੱਚੇ ਸਮੇਤ 9 ਹੋਰਨਾਂ ਨੂੰ ਜ਼ਖ਼ਮੀ ਕਰ ਦਿੱਤਾ। ਇਹ ਘਟਨਾ ਅਮਕੂਈ ਵਿਖੇ ਵਾਪਰੀ। ਪੁਲਿਸ ਨੇ ਦੱਸਿਆ ਕਿ ਡਰਾਈਵਰ ਨੇ ਜਾਣ ਬੁੱਝ ਕੇ ਇਹ ਕਾਰਵਾਈ ਕੀਤੀ। ਘਟਨਾ ਤੋਂ ਬਾਅਦ ਉਸਨੇ ਆਪਣੇ ਆਪ ਨੂੰ ਪੁਲਿਸ ਹਵਾਲੇ ਕਰ ਦਿੱਤਾ । ਘਟਨਾ ਵਿਚ 38 ਸਾਲਾ ਡਰਾਈਵਰ ਸਟੀਵ ਗੈਗਨਨ ਸ਼ਾਮਲ ਹੈ। ਉਸਨੇ ਸੜਕ ਦੇ ਇਕ ਪਾਸੇ ਚਲ ਰਹੇ ਲੋਕਾਂ ਨੂੰ ਕੁਚਲਿਆ। ਮ੍ਰਿਤਕਾਂ ਦੀ ਪਛਾਣ 65 ਸਾਲਾ ਗੈਰਾਲਡ ਕੇਅਰੈਸਟ ਅਤੇ 73 ਸਾਲਾ ਜੀਨ ਲੈਫਰੇਨੀਅਰ ਵਜੋਂ ਹੋਈ ਹੈ। ਜ਼ਖ਼ਮੀ ਹੋਏ 9 ਵਿਅਕਤੀਆਂ ਵਿਚ 3 ਸਾਲ ਦਾ ਬੱਚਾ ਵੀ ਸ਼ਾਮਲ ਹੈ।

Total Views: 158 ,
Real Estate