1 ਸਾਲ ਦੇ ਅੰਦਰ ਖ਼ਤਮ ਹੋਣਗੇ ਟੋਲ ਨਾਕੇ, ਨਵੀਂ ਤਕਨੀਕ ਜ਼ਰੀਏ ਹੋਵੇਗੀ ਟੋਲ ਵਸੂਲੀ

ਭਾਰਤ ‘ਚ ਟੋਲ ਵਸੂਲੀ ਪ੍ਰਣਾਲੀ ‘ਚ ਬਦਲਾਅ ਹੋਣ ਜਾ ਰਿਹਾ ਹੈ। ਦੇਸ਼ ਭਰ ਦੇ ਟੋਲ ਪਲਾਜ਼ਿਆਂ ਤੋਂ ਫਾਸਟੈਗ ਸਿਸਟਮ ਨੂੰ ਹਟਾ ਦਿੱਤਾ ਜਾਵੇਗਾ ਅਤੇ ਜੀਪੀਐਸ ਟਰੈਕਿੰਗ ਰਾਹੀਂ ਟੋਲ ਇਕੱਠਾ ਕਰਨ ਲਈ ਨਵੀਂ ਪ੍ਰਣਾਲੀ ਸ਼ੁਰੂ ਕੀਤੀ ਜਾਵੇਗੀ। ਨਵੀਂ ਵਿਵਸਥਾ ‘ਚ ਇਸ ਆਧਾਰ ‘ਤੇ ਟੋਲ ਫੀਸ ਵਸੂਲੀ ਜਾਵੇਗੀ ਕਿ ਕਿਸੇ ਕਾਰ ਨੇ ਕਿੰਨੇ ਕਿਲੋਮੀਟਰ ਦਾ ਸਫਰ ਕੀਤਾ ਹੈ। ਅਜਿਹੀ ਸਥਿਤੀ ਵਿਚ ਇਸ ਪ੍ਰਣਾਲੀ ਦੇ ਤਹਿਤ ਹਾਈਵੇ ਜਾਂ ਐਕਸਪ੍ਰੈਸਵੇਅ ‘ਤੇ ਯਾਤਰਾ ਕੀਤੀ ਗਈ ਦੂਰੀ ਦੇ ਅਧਾਰ ‘ਤੇ ਟੋਲ ਅਦਾ ਕਰਨਾ ਹੋਵੇਗਾ।ਇਸ ਸਿਸਟਮ ਨੂੰ ‘ਸੈਟੇਲਾਈਟ ਨੇਵੀਗੇਸ਼ਨ ਟੋਲਿੰਗ ਸਿਸਟਮ’ ਕਿਹਾ ਜਾਂਦਾ ਹੈ। ਇਸ ਨੂੰ ਲਾਗੂ ਕਰਨ ਤੋਂ ਬਾਅਦ ਦੇਸ਼ ਭਰ ‘ਚੋਂ ਟੋਲ ਪਲਾਜ਼ਾ ਹਟਾ ਦਿੱਤੇ ਜਾਣਗੇ।ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਲੋਕ ਸਭਾ ਵਿਚ ਕਿਹਾ, “ਮੈਂ ਸਦਨ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਇਕ ਸਾਲ ਦੇ ਅੰਦਰ ਦੇਸ਼ ਵਿਚ ਟੋਲ ਬੂਥਾਂ ਨੂੰ ਖਤਮ ਕਰ ਦਿੱਤਾ ਜਾਵੇਗਾ। ਇਸ ਦਾ ਮਤਲਬ ਹੈ ਕਿ ਜੀਪੀਐਸ ਰਾਹੀਂ ਟੋਲ ਵਸੂਲੀ ਕੀਤੀ ਜਾਵੇਗੀ। ਪੈਸੇ ਘਫਸ਼ ਇਮੇਜਿੰਗ (ਵਾਹਨਾਂ ‘ਤੇ) ਦੇ ਆਧਾਰ ‘ਤੇ ਲਏ ਜਾਣਗੇ।”

Total Views: 134 ,
Real Estate