ਉੱਤਰ ਪ੍ਰਦੇਸ਼ ਦੇ ਜੌਨਪੁਰ ਵਿੱਚ ਬਰਾਤ ਲੈ ਕੇ ਜਾ ਰਹੇ ਲਾੜੇ ਨੂੰ ਰਾਹ ਵਿਚਾਲੇ ਗੋਲੀ ਮਾਰ ਕੇ ਮਾਰ ਮੁਕਾਇਆ। ਸਰਾਏ ਖਵਾਜਾ ਖੇਤਰ ਦੇ ਬਡੌਰ ਪਿੰਡ ਦੇ ਰਹਿਣ ਵਾਲੇ ਰਾਮਲਖਨ ਦਾ 21 ਸਾਲਾ ਪੁੱਤਰ ਆਜ਼ਾਦ ਕੁਮਾਰ ਦਾ ਵਿਆਹ ਸੀ ਅਤੇ ਉਹ ਬਰਾਤ ਨਾਲ ਬੀਬੀਪੁਰ ਪਿੰਡ ਵੱਲ ਜਾ ਰਿਹਾ ਸੀ। ਲਾੜਾ ਕਾਰ ਵਿੱਚ ਬੈਠਾ ਸੀ। ਇਸੇ ਦੌਰਾਨ ਮਨੇਛਾ ਪਿੰਡ ਨੇੜੇ ਘਾਤ ਲਗਾ ਕੇ ਬੈਠੇ ਨਕਾਬਪੋਸ਼ ਹਮਲਾਵਰਾਂ ਨੇ ਅਚਾਨਕ ਲਾੜੇ ਦੀ ਕਾਰ ਨੂੰ ਰੋਕ ਲਿਆ। ਹਮਲਾਵਰਾਂ ਨੇ ਲਾੜੇ ਨੂੰ ਜ਼ਬਰਦਸਤੀ ਗੱਡੀ ਤੋਂ ਬਾਹਰ ਕੱਢਿਆ ਅਤੇ ਉਸ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ।ਗੋਲੀਆਂ ਲੱਗਣ ਮਗਰੋਂ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਵਿਆਹ ਦੇ ਮਹਿਮਾਨਾਂ ਨੇ ਤੁਰੰਤ ਉਸ ਨੂੰ ਨੇੜਲੇ ਹਸਪਤਾਲ ਪਹੁੰਚਾਇਆ, ਜਿੱਥੋਂ ਉਸ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਤੇ ਇਲਾਜ ਦੌਰਾਨ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ।
Real Estate




















