4 ਸਾਲਾਂ ’ਚ ਘਰੇਲੂ ਗੈਸ ਸਿਲੰਡਰ ਦੀ ਕੀਮਤ 56 ਫੀਸਦ ਵਧੀ

ਘਰੇਲੂ ਰਸੋਈ ਵਿੱਚ ਵਰਤੇ ਜਾਂਦੇ 14.5 ਕਿਲੋ ਵਾਲੇ ਗੈਸ ਸਿਲੰਡਰ ਦੀ ਕੀਮਤ ’ਚ ਹਾਲੀਆ 50 ਰੁਪਏ ਵਾਧੇ ਨਾਲ ਪ੍ਰਤੀ ਗੈਸ ਸਿਲੰਡਰ ਕੀਮਤ 1,103 ਹੋ ਗਈ ਹੈ ਅਤੇ ਅੰਕੜਿਆਂ ਮੁਤਾਬਕ ਗੈਸ ਕੀਮਤਾਂ ’ਚ ਪਿਛਲੇ ਚਾਰ ਸਾਲਾਂ ਦੌਰਾਨ 56 ਫ਼ੀਸਦ ਵਾਧਾ ਦਰਜ ਹੋਇਆ ਹੈ। ਘਰੇਲੂ ਐੱਲਪੀਜੀ ਸਿਲੰਡਰ ਦੀ ਕੀਮਤ 1 ਅਪਰੈਲ 2019 ਨੂੰ 706.50 ਰੁਪਏ ਸੀ ਜਿਹੜੀ 2020 ਵਿੱਚ ਵਧ ਕੇ 744 ਰੁਪਏ, 2021 ਵਿੱਚ 809 ਅਤੇ 2022 ਵਿੱਚ 949.50 ਹੋ ਗਈ ਸੀ। ਹੁਣ ਲੰਘੀ 1 ਮਾਰਚ ਨੂੰ 50 ਰੁਪਏ ਵਾਧੇ ਨਾਲ ਇਹ 1,053 ਰੁਪਏ ਤੋਂ ਵਧਕੇ 1,103 ਰੁਪਏ ਹੋ ਗਈ ਹੈ।

Total Views: 194 ,
Real Estate