ਫੁੱਟਬਾਲਰ ਮੈਸੀ ਨੂੰ ਧਮਕੀ, ਪਰਿਵਾਰ ਦੀ ਸੁਪਰਮਾਰਕੀਟ ’ਤੇ ਗੋਲੀਬਾਰੀ

ਕੁੱਝ ਬੰਦੂਕਧਾਰੀਆਂ ਨੇ ਅਰਜਨਟੀਨਾ ਦੇ ਫੁਟਬਾਲ ਸਟਾਰ ਲਿਓਨਲ ਮੈਸੀ ਦੇ ਪਰਿਵਾਰ ਨਾਲ ਸਬੰਧਤ ਸੁਪਰਮਾਰਕੀਟ ਵਿੱਚ ਗੋਲੀਬਾਰੀ ਕੀਤੀ ਅਤੇ ਫੁਟਬਾਲਰ ਨੂੰ ਲਿਖਤੀ ਧਮਕੀ ਦਿੱਤੀ। ਵੀਰਵਾਰ ਸਵੇਰੇ ਹੋਏ ਇਸ ਹਮਲੇ ਵਿੱਚ ਕੋਈ ਵਿਅਕਤੀ ਜ਼ਖ਼ਮੀ ਨਹੀਂ ਹੋਇਆ। ਹਾਲੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਹਮਲਾਵਰਾਂ ਨੇ ਦੇਸ਼ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ ਰੋਜ਼ਾਰੀਓ ਵਿੱਚ ਯੂਨੀਕੋ ਸੁਪਰਮਾਰਕੀਟ ਨੂੰ ਨਿਸ਼ਾਨਾ ਕਿਉਂ ਬਣਾਇਆ। ਇਹ ਸੁਪਰਮਾਰਕੀਟ ਉਸ ਦੀ ਪਤਨੀ ਐਂਟੋਨੇਲਾ ਰੋਕੂਜ਼ੋ ਦੇ ਪਰਿਵਾਰ ਦੀ ਮਲਕੀਅਤ ਹੈ। ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਤੜਕੇ ਯੂਨੀਕੋ ਸੁਪਰਮਾਰਕੀਟ ’ਤੇ 12 ਤੋਂ ਵੱਧ ਗੋਲੀਆਂ ਚਲਾਈਆਂ। ਇਸ ਦੌਰਾਨ ਉਨ੍ਹਾਂ ਇੱਕ ਲਿਖਤੀ ਸੁਨੇਹਾ ਛੱਡਿਆ, ‘‘ਮੈਸੀ, ਅਸੀਂ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ। ਸ਼ਹਿਰ ਦਾ ਮੇਅਰ ਪਾਬਲੋ ਜੈਵਕਿਨ ਵੀ ਨਸ਼ਾ ਤਸਕਰ ਹੈ।’’ ਮੈਸੀ ਨੇ ਇਸ ਮਾਮਲੇ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ।

Total Views: 218 ,
Real Estate