ਗਾਇਕ ਸਿੱਧੂ ਮੂਸੇਵਾਲ ਕਤਲ ‘ਚ ਨ਼ਾਮਜ਼ਦ ਦੋ ਗੈਂਗਸਟਰ ਅੱਜ ਜੇਲ੍ਹ ‘ਚ ਹੋਈ ਲੜਾਈ ਦੌਰਾਨ ਮਾਰੇ ਜਾਣ ਦੀ ਖ਼ਬਰ ਹੈ। ਗੋਇੰਦਵਾਲ ਜੇਲ੍ਹ ਵਿੱਚ ਗੈਂਗਸਟਰਾਂ ਵਿਚਾਲੇ ਹਿੰਸਕ ਝੜਪ ਹੋਈ । ਇਸ ਵਿੱਚ ਮਨਦੀਪ ਸਿੰਘ ਮੰਨਾ ਅਤੇ ਮਨਮੋਹਨ ਸਿੰਘ ਮੋਹਨਾ ਦੀ ਮੌਤ ਹੋ ਗਈ । ਜਦਕਿ ਕੇਸ਼ਵ ਬਠਿੰਡਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਤਿੰਨ ਬਦਮਾਸਾਂ ਤੇ ਸਿਰ ਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ।
ਤਰਨਤਾਰਨ ਦੇ ਐਂਮਰਜੈਂਸੀ ਮੈਡੀਕਲ ਅਫਸਰ ਡਾ: ਜਗਜੀਤ ਸਿੰਘ ਨੇ ਦੱਸਿਆ ਕਿ ਦੁਪਹਿਰ ਸਮੇਂ ਜੇਲ੍ਹ ਤੋਂ ਲਿਆਂਦੇ ਗਏ ਤਿੰਨ ਜ਼ਖ਼ਮੀਆਂ ਵਿੱਚੋਂ ਦੋ ਦੀ ਹਸਪਤਾਲ ਲਿਆਉਣ ਤੋਂ ਪਹਿਲਾਂ ਮੌਤ ਹੋ ਚੁੱਕੀ ਸੀ ਜਦਕਿ ਤੀਜੇ ਦੀ ਹਾਲਤ ਦੀ ਗੰਭੀਰ ਬਣੀ ਹੋਈ ਹੈ।
ਪੁਲਿਸ ਮੁਤਾਬਿਕ ਮਾਰਿਆ ਗਿਆ ਮਨਦੀਪ ਤੂਫਾਨ, ਸਿੱਧੂ ਮੂਸੇਵਾਲਾ ਕਤਲ ‘ਚ ਸਟੈਂਡਬਾਇ ਸੂਟਰ ਵਜੋਂ ਮੌਜੂਦ ਸੀ। ਉਹ ਜੱਗੂ ਭਗਵਾਨਪੁਰੀਆ ਗੈਂਗ ਦਾ ਮੈਂਬਰ ਸੀ ।
ਹੋਰ ਵੇਰਵਿਆਂ ਦੀ ਉਡੀਕ ਹੈ।
Total Views: 168 ,
Real Estate


















