ਅਮਰੀਕਾ: ਬਰਫੀਲੇ ਤੂਫਾਨ ਦਾ ਕਾਰਨ 1600 ਤੋਂ ਵੱਧ ਉਡਾਣਾਂ ਰੱਦ

ਅਮਰੀਕਾ ਦੇ ਕਈ ਇਲਾਕੇ ਇਨ੍ਹੀਂ ਦਿਨੀਂ ਭਾਰੀ ਬਰਫੀਲੇ ਤੂਫਾਨ ਕਾਰਨ ਏਅਰਲਾਈਨਸ ਦੀਆਂ 1000 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਦੋਂ ਕਿ 2000 ਤੋਂ ਵੱਧ ਉਡਾਣਾਂ ‘ਚ ਦੇਰੀ ਹੋਈ ਹੈ। ਉਡਾਣਾਂ ਰੱਦ ਹੋਣ ਦੇ ਨਾਲ-ਨਾਲ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਤੂਫਾਨ ਕਾਰਨ ਬੁੱਧਵਾਰ ਨੂੰ ਐਰੀਜ਼ੋਨਾ ਤੋਂ ਵਯੋਮਿੰਗ ਤੱਕ ਅੰਤਰਰਾਜੀ ਹਾਈਵੇਅ ਬੰਦ ਕਰ ਦਿੱਤੇ ਗਏ ਸਨ। ਇਸ ਕਾਰਨ ਡਰਾਈਵਰ ਕਾਰਾਂ ਵਿੱਚ ਫਸ ਗਏ ਅਤੇ ਹਜ਼ਾਰਾਂ ਲੋਕਾਂ ਨੂੰ ਬਿਜਲੀ ਦੇ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਮਰੀਕਾ ਦੀ ਰਾਸ਼ਟਰੀ ਮੌਸਮ ਸੇਵਾ ਨੇ ਆਪਣੇ ਪੂਰਵ ਅਨੁਮਾਨ ਜਤਾਇਆ ਹੈ ਕਿ ਪ੍ਰਤੀ ਘੰਟੇ ਦੋ ਇੰਚ ਦੀ ਦਰ ਨਾਲ ਡਿਗਣ ਵਾਲੀ ਬਰਫ ਤੇ ਤੇਜ਼ ਹਵਾਵਾਂ ਉੱਤਰੀ ਮੈਦਾਨਾਂ ਅਤੇ ਅਪਰ ਮਿਡਵੇਸਟ ਦੇ ਕੁਝ ਹਿੱਸਿਆਂ ਵਿਚ ਸਥਿਤੀ ਹੋਰ ਖਰਾਬ ਹੋ ਸਕਦੀ ਹੈ । ਜਿਸ ਨਾਲ ਯਾਤਰਾ ਕਰਨਾ ਕਾਫੀ ਮੁਸ਼ਕਲ ਹੋ ਜਾਵੇਗਾ। ਘਰੇਲੂ ਏਅਰਲਾਈਨ ਸਕਾਈਵੇਸਟ ਇੰਕ ਦੀਆਂ 312 ਉਡਾਣਾਂ ਰੱਦ ਹੋਈਆਂ ਹਨ ਜਦੋਂ ਕਿ ਸਾਊਥਵੇਸਟ ਏਅਰਲਾਈਸ ਦੀਆਂ 248 ਅਤੇ ਡੇਲਟਾ ਏਅਰਲਾਈਨਸ ਦੀਆਂ 246 ਉਡਾਣਾਂ ਰੱਦ ਕੀਤੀਆਂ ਗਈਆਂ। ਬਰਫੀਲੇ ਤੂਫਾਨ ਕਾਰਨ ਬਿਜਲੀ ਵਿਵਸਥਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਤੇ ਲਗਭਗ 8 ਲੱਖ ਦੀ ਆਬਾਦੀ ਹਨ੍ਹੇਰੇ ਵਿਚ ਰਹਿਣ ਨੂੰ ਮਜਬੂਰ ਹੈ। ਤੂਫਾਨ ਨੇ ਜ਼ਿਆਦਾਤਰ ਮਿਸ਼ਿਗਨ ਨੂੰ ਪ੍ਰਭਾਵਿਤ ਕੀਤਾ ਹੈ ਜਿਥੇ ਸਥਾਨਕ ਸਮੇਂ ਅਨੁਸਾਰ 7 ਵਜ ਕੇ 24 ਮਿੰਟ ‘ਤੇ ਲਗਭਗ 730,000 ਲੋਕਾਂ ਨੂੰ ਬਿਜਲੀ ਦੀ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਵਾਇਮਿੰਗ ਹਾਈਵੇਅ ਬਚਾਅ ਕਰੂ ਦੇ ਮੈਂਬਰ ਜੇਰੇਮੀ ਬੀਕ ਨੇ ਕਿਹਾ ਕਿ ਬਚਾਅ ਕਰਮਚਾਰੀਆਂ ਨੇ ਵਾਹਨਾਂ ਵਿੱਚ ਫਸੇ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ, ਪਰ ਤੇਜ਼ ਹਵਾਵਾਂ ਨੇ ਇਸਨੂੰ ਲਗਭਗ ਅਸੰਭਵ ਬਣਾ ਦਿੱਤਾ। ਵਯੋਮਿੰਗ ਦੇ ਟਰਾਂਸਪੋਰਟ ਵਿਭਾਗ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਸੂਬੇ ਦੇ ਉੱਤਰੀ ਹਿੱਸੇ ਦੀਆਂ ਜ਼ਿਆਦਾਤਰ ਸੜਕਾਂ ਲੰਘਣ ਯੋਗ ਨਹੀਂ ਹਨ। ਕਈ ਹਿੱਸਿਆਂ ਵਿਚ 55 ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ ਤੇ ਭਾਰੀ ਬਰਫਬਾਰੀ ਹੋਵੇਗੀ। ਇਸ ਨਾਲ ਖੁੱਲ੍ਹੇ ਖੇਤਰਾਂ ਵਿਚ ਸਥਿਤੀ ਹੋਰ ਗੰਭੀਰ ਹੋਵੇਗੀ। ਖਤਰਿਆਂ ਨੂੰ ਦੇਖਦੇ ਹੋਏ ਲੋਕਾਂ ਤੋਂ ਸਿਰਫ ਐਮਰਜੈਂਸੀ ਵਿਚ ਹੀ ਯਾਤਰਾ ਕਰਨ ਦੀ ਹਦਾਇਤ ਦਿੱਤੀ ਗਈ ਹੈ। ਉੱਤਰੀ ਰਾਜਾਂ ਵਿਚ ਕੁਝ ਹਿੱਸਿਆਂ ਵਿਚ ਦੋ ਫੁੱਟ ਤੱਕ ਬਰਫ ਜੰਮਣ ਦਾ ਅਨੁਮਾਨ ਹੈ। ਇਨ੍ਹਾਂ ਖੇਤਰਾਂ ਵਿਚ 30 ਸਾਲਾਂ ਵਿਚ ਸਭ ਤੋਂ ਵੱਧ ਬਰਫਬਾਰੀ ਹੋ ਸਕਦੀ ਹੈ।

Total Views: 177 ,
Real Estate