
ਬਸੀ ਪਠਾਣਾਂ ਵਿਖੇ ਬੁੱਧਵਾਰ ਸ਼ਾਮ ਕਰੀਬ ਪੰਜ ਵਜੇ ਹੋਏ ਪੁਲਸ ਮੁਕਾਬਲੇ ‘ਚ ਕਥਿਤ ਗੈਂਗਸਟਰ ਤੇਜਾ ਅਤੇ ਉਸ ਦੇ ਦੋ ਸਾਥੀਆਂ ਦੀ ਮੌਤ ਹੋ ਗਈ | ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਥਾਰ ਜੀਪ ‘ਚ ਸਵਾਰ ਹੋ ਕੇ ਮੋਰਿੰਡਾ ਸਾਈਡ ਤੋਂ ਫ਼ਤਿਹਗੜ੍ਹ ਸਾਹਿਬ ਵੱਲ ਨੂੰ ਜਾ ਰਹੇ ਗੈਂਗਸਟਰਾਂ ਦਾ ਪਿੱਛਾ ਕਰ ਰਹੀ ਸੀ ਤੇ ਬਸੀ ਪਠਾਣਾਂ ਦੇ ਬੱਸ ਅੱਡੇ ਕੋਲ ਪਹੁੰਚ ਕੇ ਜਦੋਂ ਏ ਜੀ ਟੀ ਐੱਫ ਦੀਆਂ ਦੋ ਟੀਮਾਂ ਨੇ ਥਾਰ ਜੀਪ ਨੂੰ ਅੱਗਿਓ ਅਤੇ ਪਿੱਛਿਓ ਘੇਰ ਕੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਥਾਰ ‘ਚ ਸਵਾਰ ਗੈਂਗਸਟਰ ਤੇਜਾ ਅਤੇ ਉਸ ਦੇ ਸਾਥੀਆਂ ਨੇ ਪੁਲਸ ਮੁਲਾਜ਼ਮਾਂ ‘ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕਰਦਿਆਂ ਫਾਇਰਿੰਗ ਕਰ ਦਿੱਤੀ, ਜਿਸ ਕਾਰਨ ਗੁਰਪ੍ਰੀਤ ਸਿੰਘ ਨਾਮਕ ਪੁਲਸ ਮੁਲਾਜ਼ਮ ਦੇ ਗੋਲੀ ਲੱਗੀ ਅਤੇ ਇੱਕ ਹੋਰ ਪੁਲਸ ਕਰਮਚਾਰੀ ਜ਼ਖਮੀ ਹੋ ਗਿਆ | ਉਪਰੰਤ ਚੱਲੇ ਮੁਕਾਬਲੇ ‘ਚ ਥਾਰ ਗੱਡੀ ‘ਚ ਸਵਾਰ ਗੈਂਗਸਟਰ ਤੇਜਾ ਅਤੇ ਉਸ ਦੇ ਇੱਕ ਸਾਥੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਗੰਭੀਰ ਜ਼ਖਮੀ ਹੋਏ ਤੀਸਰੇ ਸਾਥੀ ਨੂੰ ਪੁਲਸ ਵੱਲੋਂ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਵੀ ਮੌਤ ਹੋ ਗਈ |
ਗੈਂਗਸਟਰ ਤੇਜਾ ਤੇ ਵੱਖ-ਵੱਖ ਥਾਣਿਆਂ ‘ਚ 38 ਤੋਂ ਵੱਧ ਮੁਕੱਦਮੇ ਦਰਜ ਸਨ ਙ 8 ਜਨਵਰੀ 2023 ਨੂੰ ਗੈਂਗਸਟਰ ਤੇਜਾ ਅਤੇ ਉਸ ਦੇ ਸਾਥੀਆਂ ਨੇ ਫਗਵਾੜਾ ਤੋਂ ਇੱਕ ਗੱਡੀ ਖੋਹੀ ਗਈ ਸੀ, ਜਿਨ੍ਹਾਂ ਫਿਲੌਰ ਨਜ਼ਦੀਕ ਪਿੱਛਾ ਕਰ ਰਹੇ ਪੁਲਸ ਕਰਮਚਾਰੀ ਕੁਲਦੀਪ ਸਿੰਘ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਸੀ |
Total Views: 179 ,
Real Estate



















