ਪਾਕਿਸਤਾਨ: ਜਾਫਰ ਐਕਸਪ੍ਰੈਸ ਰੇਲਗੱਡੀ ‘ਚ ਧਮਾਕਾ

ਪਾਕਿਸਤਾਨ ਵਿੱਚ ਰੇਲ ਧਮਾਕੇ ਦੌਰਾਨ ਕਈ ਲੋਕਾਂ ਦੇ ਮਰੇ ਜਾਣ ਦੀ ਖਬਰ ਸਾਹਮਣੇ ਹੈ। ਪਾਕਿਸਤਾਨ ਦੇ ਏਆਰਵਾਈ ਨਿਊਜ਼ ਮੁਤਾਬਕ ਕਵੇਟਾ ਜਾ ਰਹੀ ਜਾਫਰ ਐਕਸਪ੍ਰੈਸ ‘ਚ ਧਮਾਕਾ ਹੋਣ ਕਾਰਨ 2 ਯਾਤਰੀਆਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋ ਗਏ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਕਵੇਟਾ ਜਾ ਰਹੀ ਜਾਫਰ ਐਕਸਪ੍ਰੈਸ ਚੀਚਾਵਤੀ ਰੇਲਵੇ ਸਟੇਸ਼ਨ ਤੋਂ ਲੰਘ ਰਹੀ ਸੀ। ਇਹ ਰੇਲ ਪੇਸ਼ਾਵਰ ਤੋਂ ਆ ਰਹੀ ਸੀ। ਧਮਾਕਾ ਜਾਫਰ ਐਕਸਪ੍ਰੈੱਸ ਦੀ ਬੋਗੀ ਨੰਬਰ ਛੇ ‘ਚ ਹੋਇਆ, ਜੋ ਇਕਾਨਮੀ ਕਲਾਸ ਹੈ। ਇਸ ਦੀ ਲਪੇਟ ‘ਚ ਆਉਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਏਆਰਵਾਈ ਨਿਊਜ਼ ਮੁਤਾਬਕ ਜ਼ਖਮੀਆਂ ਨੂੰ ਸਥਾਨਕ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਧਮਾਕੇ ਦੇ ਕਾਰਨਾਂ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।

Total Views: 198 ,
Real Estate