ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਦੇ ਵਕੀਲਾਂ ਨੂੰ ਡੇਲਵੇਅਰ ਦੇ ਵਿਲਮਿੰਗਟਨ ਸਥਿਤ ਉਨ੍ਹਾਂ ਦੇ ਘਰ ਤੋਂ ਗੁਪਤ ਦਸਤਾਵੇਜ਼ ਮਿਲੇ ਹਨ। ਵ੍ਹਾਈਟ ਹਾਊਸ ਨੇ ਸ਼ਨੀਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਵ੍ਹਾਈਟ ਹਾਊਸ ਦੇ ਵਕੀਲ ਰਿਚਰਡ ਸੌਬਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਬਾਇਡਨ ਦੀ ਨਿੱਜੀ ਲਾਇਬ੍ਰੇਰੀ ਦੀ ਤਲਾਸ਼ੀ ਦੌਰਾਨ ਦਸਤਾਵੇਜ਼ਾਂ ਦੇ ਕੁੱਲ 6 ਪੰਨੇ ਮਿਲੇ ਹਨ।ਵ੍ਹਾਈਟ ਹਾਊਸ ਨੇ ਪਹਿਲਾਂ ਦੱਸਿਆ ਸੀ ਕਿ ਉਥੋਂ ਸਿਰਫ ਇੱਕ ਪੰਨਾ ਬਰਾਮਦ ਹੋਇਆ ਸੀ। ਇਸ ਤੋਂ ਇਲਾਵਾ, ਦਸੰਬਰ ਵਿੱਚ ਬਾਇਡਨ ਦੇ ਗੈਰੇਜ ਤੋਂ ਅਤੇ ਨਵੰਬਰ ਵਿੱਚ ਵਾਸ਼ਿੰਗਟਨ ਵਿੱਚ ਉਨ੍ਹਾਂ ਦੇ ਸਾਬਕਾ ਦਫਤਰ ਪੇਨ ਬਾਇਡਨ ਸੈਂਟਰ ਤੋਂ ਵੀ ਦਸਤਾਵੇਜ਼ ਮਿਲੇ ਸਨ, ਜੋ ਉਨ੍ਹਾਂ ਦੇ ਉਪ ਰਾਸ਼ਟਰਪਤੀ ਕਾਰਜਕਾਲ ਦੌਰਾਨ ਦੇ ਸਨ।
ਸੌਬਰ ਨੇ ਸ਼ਨੀਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਬਾਇਡਨ ਦੇ ਨਿੱਜੀ ਵਕੀਲਾਂ ਨੇ ਸੁਰੱਖਿਆ ਦੀ ਘਾਟ ਕਾਰਨ ਬੁੱਧਵਾਰ ਸ਼ਾਮ ਨੂੰ ਇੱਕ ਪੰਨਾ ਮਿਲਣ ਤੋਂ ਬਾਅਦ ਜਾਂਚ ਰੁਕਵਾ ਦਿੱਤੀ ਸੀ। ਸੌਬਰ ਨੂੰ ਬਾਕੀ ਦੀ ਵਿਸ਼ੇਸ਼ ਸਮੱਗਰੀ ਵੀਰਵਾਰ ਨੂੰ ਮਿਲੀ ਜਦੋਂ ਉਹ ਨਿਆਂ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਪਹੁੰਚੇ।
ਸਤੰਬਰ 2022 ਵਿੱਚ ਟਰੰਪ ਦੇ ਫਲੋਰਿਡਾ ਦੇ ਘਰ ‘ਚੋਂ ਗੁਪਤ ਦਸਤਾਵੇਜ਼ ਵੀ ਮਿਲੇ ਸਨ। ਇਸ ਵਿਚ ਫੌਜੀ ਸੁਰੱਖਿਆ ਜਾਣਕਾਰੀ ਦੇ ਨਾਲ-ਨਾਲ ਵਿਦੇਸ਼ੀ ਸਰਕਾਰ ਦੀ ਪ੍ਰਮਾਣੂ ਸਮਰੱਥਾ ਵਾਲੇ ਦਸਤਾਵੇਜ਼ ਵੀ ਸਨ।

Total Views: 247 ,
Real Estate



















