
ਪੁਰਸ਼ ਹਾਕੀ ਵਿਸ਼ਵ ਕੱਪ-2023 ਵਿੱਚ ਭਾਰਤ ਤੇ ਇੰਗਲੈਂਡ ਵਿਚਾਲੇ ਖੇਡਿਆ ਪੂਲ ਡੀ ਦਾ ਦੂਜਾ ਮੁਕਾਬਲਾ ਗੋਲਰਹਿਤ ਡਰਾਅ ਰਿਹਾ। ਮੈਚ ਬੇਨਤੀਜਾ ਰਹਿਣ ਕਰਕੇ ਭਾਰਤ ਦੀਆਂ ਕੁਆਰਟਰ ਫਾਈਨਲ ਗੇੜ ਵਿੱਚ ਸਿੱਧਾ ਦਾਖਲਾ ਪਾਉਣ ਦੀਆਂ ਸੰਭਾਵਨਾਵਾਂ ਅਜੇ ਵੀ ਬਰਕਰਾਰ ਹਨ। ਭਾਰਤ ਆਪਣਾ ਅਗਲਾ ਮੁਕਾਬਲਾ ਵੇਲਸ ਖਿਲਾਫ਼ 19 ਜਨਵਰੀ ਨੂੰ ਖੇਡੇਗਾ। ਬਿਰਸਾ ਮੁੰਡਾ ਸਟੇਡੀਅਮ ਰੁੜਕੇਲਾ ਵਿੱਚ ਖੇਡੇ ਮੁਕਾਬਲੇ ਦੌਰਾਨ ਦੋਵੇਂ ਟੀਮਾਂ ਮੈਦਾਨ ’ਤੇ ਚੰਗੀ ਖੇਡ ਵਿਖਾਉਣ ਦੇ ਬਾਵਜੂਦ ਗੋਲ ਕਰਨ ਵਿਚ ਨਾਕਾਮ ਰਹੀਆਂ। ਇੰਗਲੈਂਡ ਨੂੰ ਜਿੱਥੇ ਪੂਰੇ ਮੈਚ ਦੌਰਾਨ ਅੱਠ ਪੈਨਲਟੀ ਕਾਰਨਰ ਮਿਲੇ, ਉਥੇ ਮੇਜ਼ਬਾਨ ਟੀਮ ਦੇ ਹਿੱਸੇ ਚਾਰ ਆੲੇ। ਦੋਵਾਂ ਟੀਮਾਂ ਦੇ ਦੋ ਦੋ ਮੈਚਾਂ ਤੋਂ ਹੁਣ ਚਾਰ-ਚਾਰ ਅੰਕ ਹਨ। ਕੁਆਰਟਰ ਫਾਈਨਲਜ਼ ਲਈ ਥਾਂ ਪੱਕੀ ਕਰਨ ਬਾਰੇ ਫੈਸਲਾ 19 ਜਨਵਰੀ ਨੂੰ ਹੋਵੇਗਾ ਜਦੋਂ ਭਾਰਤ ਦਾ ਮੁਕਾਬਲਾ ਵੇਲਸ ਨਾਲ ਹੋਵੇਗਾ ਜਦੋਂਕਿ ਇੰਗਲੈਂਡ ਤੇ ਸਪੇਨ ਇਕ ਦੂਜੇ ਦੇ ਸਾਹਮਣੇ ਹੋਣਗੇ। ਦੋਵੇਂ ਮੈਚ ਭੁਬਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿੱਚ ਖੇਡੇ ਜਾਣਗੇ।
Total Views: 274 ,
Real Estate



















