ਗਰਮੀ ਦਾ ਕਹਿਰ, ਫਰਾਂਸ ‘ਚ ਹੁਣ ਤਕ 40 ਮੌਤਾਂ

ਭਿਆਨਕ ਗਰਮੀ ਦੀ ਲਹਿਰ ਨੇ ਕਈ ਯੂਰਪੀਅਨ ਦੇਸ਼ਾਂ ਵਿਚ ਜਨਜੀਵਨ ਨੂੰ ਪ੍ਰਭਾਵਤ ਕੀਤਾ ਹੈ। ਫਰਾਂਸ ਵਿਚ ਦੋ ਛੋਟੇ ਬੱਚਿਆਂ ਸਮੇਤ ਹੁਣ ਤਕ 40 ਲੋਕਾਂ ਦੀ ਮੌਤ ਹੋ ਗਈ ਹੈ। ਫਰਾਂਸ, ਸਪੇਨ, ਬਰਤਾਨੀਆ ਅਤੇ ਇਟਲੀ ਵਿਚ ਤਾਪਮਾਨ ਦਹਾਕਿਆਂ ਪੁਰਾਣਾ ਰਿਕਾਰਡ ਤੋੜ ਰਿਹਾ ਹੈ। ਦੱਖਣ-ਪੂਰਬੀ ਫਰਾਂਸ ਦੇ ਕਾਰਪੇਂਟਰਾਸ ਵਿਚ 2 ਅਤੇ 4 ਸਾਲ ਦੀ ਉਮਰ ਦੇ ਦੋ ਬੱਚੇ ਅਪਣੇ ਘਰ ਦੇ ਬਾਹਰ ਖੜ੍ਹੀ ਕਾਰ ਵਿਚ ਬੇਹੋਸ਼ ਪਾਏ ਗਏ।ਬਚਾਅ ਕਰਮਚਾਰੀਆਂ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਦੋਵਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ, ਐਤਵਾਰ ਅਤੇ ਸੋਮਵਾਰ ਦੇ ਵਿਚਕਾਰ ਫਰਾਂਸ ਵਿਚ 13 ਲੋਕ ਡੁੱਬ ਗਏ। ਬਾਰਡੋ ਖੇਤਰ ਵਿਚ ਤਿੰਨ ਬਜ਼ੁਰਗਾਂ ਦੀ ਵੀ ਗਰਮੀ ਦੀ ਲਹਿਰ ਨਾਲ ਸਬੰਧਤ ਸਿਹਤ ਸਮੱਸਿਆਵਾਂ ਕਾਰਨ ਮੌਤ ਹੋ ਗਈ। ਫਰਾਂਸ ਦੇ ਬਾਰਡੋ ਵਿਚ ਤਾਪਮਾਨ 41.9 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜਦੋਂ ਕਿ ਪੋਇਟੀਅਰਸ ਵਿੱਚ 41.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

Total Views: 1 ,
Real Estate