ਲੋਹੜੀ ਮੌਕੇ ਸਜੀ ਗੀਤਕਾਰ ਮੰਗਲ ਹਠੂਰ ਦੀ ਸ਼ਾਨਦਾਰ ਮਹਿਫਲ

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜਨੋ (ਕੈਲੀਫੋਰਨੀਆ)
ਅੱਜ ਕੱਲ ਗੀਤਕਾਰ ਮੰਗਲ ਹਠੂਰ ਆਪਣੀ ਕਨੇਡਾ- ਅਮੈਰਿਕਾ ਦੀ ਫੇਰੀ ਤੇ ਹਨ। ਇਸੇ ਕੜੀ ਤਹਿਤ ਉਹਨਾਂ ਦੇ ਚਹੁਣ ਵਾਲੇ ਉਹਨਾਂ ਦੀਆਂ ਮਹਿਫ਼ਲਾਂ ਆਪੋ ਆਪਣੇ ਤਰੀਕੇ ਨਾਲ ਕਰਵਾਕੇ ਓਹਨਾਂ ਦੀ ਸ਼ਾਇਰੀ ਦਾ ਅਨੰਦ ਮਾਣ ਰਹੇ ਹਨ। ਇਸੇ ਤਰਾਂ ਦੀ ਮਹਿਫ਼ਲ ਫਰਿਜ਼ਨੋ ਵਿਖੇ ਸਜਾਈ ਗਈ। ਫਰਿਜਨੋ ਨਿਵਾਸੀ ਕਰੋਬਾਰੀ ਦਵਿੰਦਰ ਢਿੱਲੋ ਦੇ ਘਰ ਪਰਮਾਤਮਾਂ ਨੇ ਪੁੱਤਰ (ਜਿਗਰ ਸਿੰਘ ਢਿੱਲੋ) ਦੀ ਦਾਤ ਬਖ਼ਸ਼ੀ, ਇਸੇ ਖੁਸ਼ੀ ਨੂੰ ਸਾਂਝਿਆ ਕਰਨ ਲਈ ਸ਼ਨੀਵਾਰ ਰਾਤੀਂ ਗੀਤਕਾਰ ਮੰਗਲ ਹਠੂਰ ਦੀ ਲੋਹੜੀ ਨੂੰ ਸਮਰਪਿਤ ਮਹਿਫਲ ਢਿੱਲੋ ਫ਼ਾਰਮ ਫਰਿਜਨੋ ਵਿੱਖੇ ਰੱਖੀ ਗਈ । ਬਿਜਨਮੈਨ ਸ. ਹਾਕਮ ਸਿੰਘ ਢਿਲੋ ਦੇ ਭਤੀਜੇ ਦਵਿੰਦਰ ਢਿੱਲੋ ਅਤੇ ਕੁਲਵਿੰਦਰ ਢਿੱਲੋ ਅਤੇ ਉਹਨਾਂ ਦੇ ਬੇਟੇ ਨਿੱਕ ਢਿੱਲੋਂ ਦੇ ਉੱਦਮ ਸਦਕੇ ਇਹ ਮਹਿਫ਼ਲ ਬੇਹੱਦ ਯਾਦਗਾਰੀ ਰਹੀ। ਗਾਇਕ, ਪੱਪੀ ਭਦੌੜ, ਬਹਾਦਰ ਸਿੱਧੂ, ਅਨਮੋਲ ਵਿਰਕ, ਕਮਲਜੀਤ ਬੈਨੀਪਾਲ ਨੇ ਆਪਣੇ ਗੀਤਾਂ ਨਾਲ ਖ਼ੂਬ ਰੰਗ ਬੰਨਿਆ। ਸੁਰਜੀਤ ਜੰਡੂ ਬਾਈ ਨੇ ਵੀ ਸੁਹਿਰਦ ਸ਼ਬਦਾਂ ਨਾਲ ਬਾਈ ਮੰਗਲ ਨੂੰ ਜੀ ਆਇਆ ਕਿਹਾ। ਅਖੀਰ ਬਾਈ ਮੰਗਲ ਹਠੂਰ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਦੀ ਐਸੀ ਛਹਿਬਰ ਲਾਈ ਕਿ ਹਰਕੋਈ ਅਸ਼-ਅਸ਼ ਕਰ ਉੱਠਿਆ। ਇਸ ਮਹਿਫ਼ਲ ਵਿੱਚ ਕਬੱਡੀ ਪ੍ਰਮੋਟਰ ਨਾਜਰ ਸਿੰਘ ਸਹੋਤਾ, ਖੇਡ ਲੇਖਕ ਅਮਰਜੀਤ ਸਿੰਘ ਦੌਧਰ, ਉੱਘੇ ਟਰਾਂਸਪੋਰਟਰ ਸਤਨਾਮ ਸਿੰਘ ਪ੍ਰਧਾਨ, ਟਰਾਂਸਪੋਰਟਰ ਸੁਰਜੀਤ ਸਿੰਘ ਬਸਰਾ, ਸੁਖਦੇਵ ਸਿੰਘ ਗਰੇਵਾਲ, ਕਰੋਬਾਰੀ ਨਿਰਮਲਜੀਤ ਸਿੰਘ ਸੇਖੋ, ਗੁਰਪ੍ਰੀਤ ਸਿੰਘ ਤੂਰ, ਸ. ਜਗਰੂਪ ਸਿੰਘ ਧਾਲੀਵਾਲ (ਸੈਦੋ ਵਾਲੇ), ਸਰਪੰਚ ਅੰਗਰੇਜ਼ ਸਿੰਘ ਸਮਾਧ ਭਾਈ , ਨਿਰਮਲ ਸਿੰਘ ਨਿੰਮਾ, ਰੰਮੀ ਧਾਲੀਵਾਲ (ਰਣਸੀਂਹ ਕਲਾਂ), ਗੁਰਮਿੰਦਰ ਬਰਾੜ, ਬਿੱਟੂ ਮਕੈਨਿਕ (ਖੰਨੇ ਵਾਲਾ), ਜਗਮੀਤ ਬਰਾੜ ਅਤੇ ਸੁੱਖਾ ਗਿੱਲ ਆਦਿ ਨੇ ਹਾਜ਼ਰੀ ਭਰਕੇ ਇਸ ਮਹਿਫ਼ਲ ਨੂੰ ਹੋਰ ਵੀ ਚਾਰ ਚੰਨ ਲਾਏ। ਆਖਰ ਵਿੱਚ ਮੋਗਾ ਮੀਟ ਵਾਲੇ ਦਿਲਬਾਗ ਸਿੰਘ ਗਿੱਲ ਦੇ ਸੁਆਦਿਸ਼ਟ ਖਾਣੇ ਨਾਲ ਇਹ ਮਹਿਫ਼ਲ ਅਮਿੱਟ ਪੈੜਾਂ ਛੱਡਦੀ ਯਾਦਗਾਰੀ ਹੋ ਨਿੱਬੜੀ। ਇਸ ਮੌਕੇ ਮੰਗਲ ਹਠੂਰ ਦੀ ਪੁਸਤਕ “ਗ਼ੁੱਸੇ ਗਿਲ੍ਹੇ” ਵੀ ਆਏ ਮਹਿਮਾਨਾਂ ਦੇ ਰੂਬਰੂ ਕੀਤੀ ਗਈ।

Total Views: 283 ,
Real Estate