
ਕੈਨੇਡਾ ਨੇ ਸਾਲ 2022 ਵਿਚ ਪੱਕੀ ਰਿਹਾਇਸ਼ (ਪੀਆਰ) ਦੀਆਂ ਰਿਕਾਰਡ 4,31,645 ਅਰਜ਼ੀਆਂ ਮਨਜ਼ੂਰ ਕੀਤੀਆਂ ਹਨ। ਮੁਲਕ ਦੇ ਇਤਿਹਾਸ ਵਿਚ ਇਕ ਸਾਲ ਵਿਚ ਪਹਿਲੀ ਵਾਰ ਐਨੀ ਵੱਡੀ ਗਿਣਤੀ ਲੋਕਾਂ ਨੂੰ ਪੀਆਰ ਮਿਲੀ ਹੈ। ਮੰਗਲਵਾਰ ਇਕ ਬਿਆਨ ਵਿਚ ਆਵਾਸ ਮੰਤਰੀ ਸ਼ੌਨ ਫਰੇਜ਼ਰ ਨੇ ਕਿਹਾ ਕਿ ਕੈਨੇਡਾ ਲਈ ਇਹ ਇਕ ਮੀਲ ਪੱਥਰ ਹੈ। ਮੰਤਰੀ ਨੇ ਕਿਹਾ ਕਿ ਨਵੇਂ ਆਉਣ ਵਾਲੇ ਲੋਕ ਕੈਨੇਡਾ ਵਿਚ ਕਿਰਤ ਦੀ ਘਾਟ ਨੂੰ ਪੂਰ ਰਹੇ ਹਨ। ਵੱਖ-ਵੱਖ ਮੁਹਾਰਤ ਵਾਲੇ ਲੋਕ ਨਵੇਂ ਦ੍ਰਿਸ਼ਟੀਕੋਣ ਨਾਲ ਕੈਨੇਡਾ ਆ ਰਹੇ ਹਨ। ਇਸ ਨਾਲ ਸੰਪੂਰਨ ਤੌਰ ਉਤੇ ਸਮਾਜਿਕ ਤਾਣਾ-ਬਾਣਾ ਵੀ ਮਜ਼ਬੂਤ ਹੋ ਰਿਹਾ ਹੈ। ਮੰਤਰੀ ਨੇ ਸੰਕੇਤ ਦਿੱਤਾ ਕਿ 2023 ਵਿਚ ਹੋਰ ਵੱਧ ਲੋਕਾਂ ਨੂੰ ਸੱਦਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਸਾਲ 2021 ਵਿਚ ਕੈਨੇਡਾ ਨੇ 401,000 ਲੋਕਾਂ ਦੀਆਂ ਆਵਾਸ ਅਰਜ਼ੀਆਂ ਮਨਜ਼ੂਰ ਕੀਤੀਆਂ ਸਨ। ਕੈਨੇਡਾ ਨੇ ਆਖ਼ਰੀ ਵਾਰ 1913 ਵਿਚ ਚਾਰ ਲੱਖ ਤੋਂ ਵੱਧ ਨਵੇਂ ਆਵਾਸੀ ਸੱਦੇ ਸਨ ਤੇ ਇਨ੍ਹਾਂ ਨੂੰ ਮੁਲਕ ਦੇ ਪੱਛਮੀ ਹਿੱਸਿਆਂ ਵਿਚ ਵਸਾਇਆ ਸੀ।
Total Views: 279 ,
Real Estate



















