
ਕੈਲਗਰੀ ਨੇੜੇ ਹਾਈਵੇਅ 2 ਨੇੜੇ ਏਅਰਡਰੀ ‘ਚ ਤਕਰੀਬਨ 2 ਦਰਜਨ ਵਾਹਨਾਂ ਦੀ ਘਾਤਕ ਟੱਕਰ ਹੋਣ ਕਰਕੇ ਇਕ ਵਿਅਕਤੀ ਦੀ ਮੌਤ ਅਤੇ 9 ਹੋਰ ਜਣਿਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਵਾਹਨਾਂ ਦੇ ਆਪਸ ‘ਚ ਭਿੜਨ ਕਰਕੇ ਧੂੰਆਂ ਅਤੇ ਅੱਗ ਦੀਆਂ ਲਪਟਾਂ ਲੋਕਾਂ ਨੂੰ ਦਿਖਾਈ ਦਿੱਤੀਆਂ। ਮੌਕੇ ‘ਤੇ ਪਹੁੰਚ ਕੇ ਆਰ.ਸੀ.ਐੱਮ.ਪੀ. ਅਤੇ ਅੱਗ ‘ਤੇ ਕਾਬੂ ਪਾਉਣ ਵਾਲੀਆਂ ਇਕਾਈਆਂ ਨੇ ਜ਼ਖ਼ਮੀ ਲੋਕਾਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਦੇ ਦੱਸਣ ਮੁਤਾਬਿਕ ਇਹ ਹਾਦਸਾ ਮੌਸਮ ਦੀ ਖ਼ਰਾਬੀ ਹੋਣ ਕਰਕੇ ਸੜਕ ਤੇ ਬਰਫ਼ ਦੀ ਤਿਲਕਣ ਹੋਣ ਕਰਕੇ ਵਾਪਰਿਆ ਹੈ।
Total Views: 303 ,
Real Estate



















