ਕੰਬੋਡੀਆ : ‘ਬੁੱਧ’ ਦਾ 100 ਮੀਟਰ ਉੱਚਾ ਸੋਨੇ ਦਾ ਬੁੱਤ ਬਣੇਗਾ

ਕੰਬੋਡੀਆ ਦੇ ਸੈਰ ਸਪਾਟਾ ਖੇਤਰ ਦੇ ਕਾਰੋਬਾਰੀ ਸੋਕ ਕੋਂਗ ਨੇ ਆਪਣੇ ਉਸ ਮਿਸ਼ਨ ਬਾਰੇ ਜਾਣਕਾਰੀ ਦਿੱਤੀ ਹੈ, ਜਿਸ ਤੋਂ ਬਾਅਦ ਅਮਰੀਕਾ ਵੀ ਇਸ ਦੇਸ਼ ਤੋਂ ਪਿੱਛੇ ਰਹਿ ਜਾਵੇਗਾ। ਕੰਬੋਡੀਆ ਦਾ ਅਰਬਪਤੀ ਕੋਂਗ ਦੇਸ਼ ਵਿੱਚ ਮਹਾਤਮਾ ਬੁੱਧ ਦਾ 30 ਮੰਜ਼ਿਲਾ ਸੋਨੇ ਦਾ ‘ਬੁੱਤ’ ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਇਹ ਕੋਂਗ ਲਈ ਬਹੁਤ ਹੀ ਉਤਸ਼ਾਹੀ ਪ੍ਰੋਜੈਕਟ ਹੋਵੇਗਾ। ਕੋਂਗ ਦਾ ਉਦੇਸ਼ ਦੁਨੀਆ ਵਿੱਚ ਮਹਾਤਮਾ ਬੁੱਧ ਦੇ ਸਭ ਤੋਂ ਵੱਡੇ ਬੁੱਤ ਦਾ ਉਦਘਾਟਨ ਕਰਨਾ ਹੈ। ਬੁੱਤ ਦੇਸ਼ ਦੇ ਕੰਪੋਟ ਦੇ ਬਾਹਰਵਾਰ ਹੋਵੇਗਾ। ਕੋਂਗ ਦਾ ਕਹਿਣਾ ਹੈ ਕਿ ਜੇਕਰ ਸਭ ਕੁਝ ਯੋਜਨਾ ਅਨੁਸਾਰ ਚੱਲਦਾ ਹੈ, ਤਾਂ 100 ਮੀਟਰ ਉੱਚਾ ਬੁੱਤ ਦੇਸ਼ ਦੇ ਦੱਖਣੀ ਹਿੱਸੇ ਲਈ ਇੱਕ ਮਾਣ ਵਾਲਾ ਪਲ ਲਿਆਵੇਗਾ।ਇਹ ਪ੍ਰੋਜੈਕਟ 34 ਮਿਲੀਅਨ ਪੌਂਡ ਯਾਨੀ 3000 ਕਰੋੜ ਰੁਪਏ ਤੋਂ ਵੱਧ ਦਾ ਹੋਵੇਗਾ। ਇਸ ਨੂੰ ਕੰਬੋਡੀਆ ਦੇ ਪ੍ਰਧਾਨ ਮੰਤਰੀ ਹੁਨ ਸੇਨ ਨੇ ਮਨਜ਼ੂਰੀ ਦਿੱਤੀ ਹੈ। ਹੁਨ ਸੇਨ ਨੂੰ ਇਹ ਯੋਜਨਾ ਬਹੁਤ ਪ੍ਰਭਾਵਸ਼ਾਲੀ ਲੱਗੀ ਅਤੇ ਉਸਨੇ ਤੁਰੰਤ ਇਸ ਨੂੰ ਹਰੀ ਝੰਡੀ ਦੇ ਦਿੱਤੀ। ਹੁਨ ਸੇਨ ਦੇ ਮੁਤਾਬਕ ਇਹ ਬੁੱਤ ਖਮੇਰ ਸੱਭਿਆਚਾਰ ਨੂੰ ਪ੍ਰਦਰਸ਼ਿਤ ਕਰੇਗਾ। ਕੌਂਗ ਨੇ ਮਹਾਤਮਾ ਬੁੱਧ ਦੇ ਵਿਸ਼ਾਲ ਬੁੱਤ ਦੀਆਂ ਤਸਵੀਰਾਂ ਰਾਹੀਂ ਆਪਣੀ ਯੋਜਨਾ ਦੀ ਝਲਕ ਦਿੱਤੀ ਹੈ। ਉਨ੍ਹਾਂ ਵੱਲੋਂ ਦਿਖਾਈਆਂ ਗਈਆਂ ਤਸਵੀਰਾਂ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਸੁਨਹਿਰੀ ਬੁੱਧ ਇੱਕ ਮੰਦਰ ਰਾਹੀਂ ਪੂਰੇ ਦੇਸ਼ ਨੂੰ ਦੇਖਦੇ ਹੋਏ ਨਜ਼ਰ ਆ ਰਹੇ ਹਨ। ਇਹ ਬੁੱਤ ਬੋਕੋਰ ਪਹਾੜੀਆਂ ‘ਤੇ ਬਣਾਇਆ ਜਾਵੇਗਾ।

Total Views: 323 ,
Real Estate