ਅਮਰੀਕਾ : 3 ਭਾਰਤੀਆਂ ਦੀ ਜੰਮੀ ਝੀਲ ‘ਚ ਡਿੱਗਣ ਨਾਲ ਮੌਤ

ਅਮਰੀਕਾ ਦੇ ਐਰੀਜ਼ੋਨਾ ਸੂਬੇ ‘ਚ ਜੰਮੀ ਝੀਲ ‘ਤੇ ਸੈਰ ਕਰਦੇ ਹੋਏ ਬਰਫ ਟੁੱਟ ਜਾਣ ਮਗਰੋਂ ਝੀਲ ‘ਚ ਡਿੱਗਣ ਕਾਰਨ ਇਕ ਔਰਤ ਸਣੇ ਤਿੰਨ ਭਾਰਤੀ ਨਾਗਰਿਕ ਦੀ ਮੌਤ ਹੋਈ ਹੈ। ਘਟਨਾ 26 ਦਸੰਬਰ ਨੂੰ ਦੁਪਹਿਰ 3.35 ਵਜੇ ਕੋਕੋਨੀਨੋ ਕਾਉਂਟੀ, ਐਰੀਜ਼ੋਨਾ ਦੀ ਵੁੱਡਸ ਕੈਨਿਯਨ ਝੀਲ ‘ਤੇ ਵਾਪਰੀ। ਵਿਅਕਤੀ ਦੀਆਂ ਮ੍ਰਿਤਕ ਦੇਹਾਂ ਮਿਲ ਚੁੱਕੀਆਂ ਹਨ ਅਤੇ ਉਨ੍ਹਾਂ ਦੀ ਪਛਾਣ ਨਰਾਇਣ ਮੁਦਾਨਾ (49) ਅਤੇ ਗੋਕੁਲ ਮੇਦੀਸੇਤੀ (47) ਵਜੋਂ ਹੋਈ ਹੈ। ਔਰਤ ਦੀ ਪਛਾਣ ਹਰੀਥਾ ਮੁਦਾਨਾ ਵਜੋਂ ਹੋਈ ਹੈ। ਤਿੰਨੇ ਪੀੜਤ ਚੈਂਡਲਰ, ਐਰੀਜ਼ੋਨਾ ਵਿੱਚ ਰਹਿੰਦੇ ਸਨ ਅਤੇ ਮੂਲ ਤੌਰ ‘ਤੇ ਭਾਰਤ ਦੇ ਰਹਿਣ ਵਾਲੇ ਸਨ।
ਅਧਿਕਾਰੀਆਂ ਦੁਆਰਾ ਜਾਰੀ ਕੀਤੇ ਗਏ ਇੱਕ ਬਿਆਨ ਮੁਤਾਬਕ ਇਲਾਕੇ ਵਿੱਚ ਇੱਕ ਸਬਸਟੇਸ਼ਨ ‘ਤੇ ਤਾਇਨਾਤ ਡਿਪਟੀਆਂ ਨੂੰ ਝੀਲ ਕੋਲ ਬੁਲਾਇਆ ਗਿਆ, ਜਿਥੇ ਦੋ ਮਰਦ ਅਤੇ ਇੱਕ ਔਰਤ ਜੰਮੀ ਹੋਈ ਝੀਲ ‘ਤੇ ਸੈਰ ਕਰ ਰਹੇ ਸਨ ਅਤੇ ਬਰਫ਼ ਵਿੱਚੋਂ ਡਿੱਗ ਗਏ।

Total Views: 192 ,
Real Estate