ਮੂਸੇਵਾਲਾ ਦੇ ਮਾਤਾ-ਪਿਤਾ ਨੂੰ ਮਿਲਿਆ ਰੈਪਰ ਬਰਨਾ ਬੁਆਏ. ਸਿੱਧੂ ਨੂੰ ਯਾਦ ਕਰਕੇ ਹੋਇਆ ਭਾਵੁਕ

ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਬੇਟੇ ਦੇ ਕਾਤਲਾਂ ਨੂੰ ਸਜ਼ਾ ਨਾ ਹੋਣ ਤੋ ਨਾਰਾਜ਼ ਚੱਲ ਰਹੇ ਹਨ। ਮਾਤਾ-ਪਿਤਾ ਇਨ੍ਹਾਂ ਦਿਨਾਂ ਵਿਚ ਬੇਟੇ ਨੂੰ ਇਨਸਾਫ ਦਿਵਾਉਣ ਲਈ ਇੰਗਲੈਂਡ ਵਿਚ ਹੋਣ ਵਾਲੀ ਸਾਇਕਲ ਰੈਲੀ ਵਿਚ ਹਿੱਸਾ ਲੈਣ ਗਏ ਹਨ। ਇੰਗਲੈਂਡ ਵਿਚ ਹੀ ਮੂਸੇਵਾਲਾ ਦੇ ਮਾਤਾ-ਪਿਤਾ ਨਾਲ ਨਾਈਜੀਰੀਅਨ-ਰੈਪਰ ਬਰਨਾ ਬੁਆਏ ਨੇ ਮੁਲਾਕਾਤ ਕੀਤੀ।ਬਰਨਾ ਬੁਆਏ ਨੇ ਮੂਸੇਵਾਲਾ ਦੇ ਮਾਤਾ-ਪਿਤਾ ਨਾਲ ਦੁੱਖ ਪ੍ਰਗਟ ਕੀਤਾ।ਉਨ੍ਹਾਂ ਨੇ ਪਿਤਾ ਬਲਕੌਰ ਸਿੰਘ ਦੇ ਨਾਲ ਪਹਿਲੀ ਮੁਲਾਕਾਤ ਨੂੰ ਯਾਦ ਕੀਤਾ ਤੇ ਭਾਵੁਕ ਹੋ ਗਏ।
Total Views: 287 ,
Real Estate