![]()
ਭਾਰਤੀ ਕੇਂਦਰੀ ਹਵਾਬਾਜ਼ੀ ਮੰਤਰਾਲੇ ਨੇ ਕਰੋਨਾਵਾਇਰਸ ਦੇ ਘਟ ਰਹੇ ਕੇਸਾਂ ਦੇ ਮੱਦੇਨਜ਼ਰ ਕਿਹਾ ਹੈ ਕਿ ਹਵਾਈ ਯਾਤਰਾ ਦੌਰਾਨ ਹੁਣ ਮਾਸਕ ਪਹਿਨਣਾ ਲਾਜ਼ਮੀ ਨਹੀਂ ਹੈ ਪਰ ਫਿਰ ਵੀ ਯਾਤਰੀਆਂ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਉਹ ਆਪਣੀ ਸੁਰੱਖਿਆ ਲਈ ਮਾਸਕ ਪਹਿਨ ਸਕਦੇ ਹਨ। ਜ਼ਿਕਰਯੋਗ ਹੈ ਕਿ ਹਵਾਬਾਜ਼ੀ ਮੰਤਰਾਲੇ ਵੱਲੋਂ ਅੱਜ ਜਾਰੀ ਕੀਤੀਆਂ ਤਾਜ਼ਾ ਹਦਾਇਤਾਂ ਤੋਂ ਪਹਿਲਾਂ ਹਵਾਈ ਯਾਤਰਾ ਦੌਰਾਨ ਮਾਸਕ ਪਹਿਨਣਾ ਲਾਜ਼ਮੀ ਸੀ। ਦੇਸ਼ ਦੀਆਂ ਏਅਰਲਾਈਨਜ਼ ਨੂੰ ਹਦਾਇਤਾਂ ਜਾਰੀ ਕਰਦਿਆਂ ਮੰਤਰਾਲੇ ਨੇ ਕਿਹਾ ਕਿ ਹਵਾਈ ਯਾਤਰਾ ਦੌਰਾਨ ਮੁਸਾਫਿਰਾਂ ਨੂੰ ਸੁਝਾਅ ਦਿੱਤਾ ਜਾਵੇ ਕਿ ਉਹ ਮਾਸਕ ਪਹਿਨਣ ਪਰ ਇਹ ਐਲਾਨ ਨਾ ਕੀਤਾ ਜਾਵੇ ਕਿ ਮਾਸਕ ਨਾ ਪਹਿਨਣ ’ਤੇ ਜੁਰਮਾਨਾ ਕੀਤਾ ਜਾਵੇਗਾ ਜਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। –
Total Views: 263 ,
Real Estate


















