ਚੰਡੀਗੜ੍ਹ ‘ਚ ਡੀਜਲ ਤੇ ਨਹੀਂ ਚੱਲਣਗੀਆਂ ਬੱਸਾਂ

ਸਿਟੀ ਬਿਊਟੀਫੁੱਲ ਚੰਡੀਗੜ੍ਹ ਮਾਡਲ ਸੋਲਰ ਸਿਟੀ, ਮਾਡਰਨ ਆਰਕੀਟੈਕਚਰ ਅਤੇ ਗ੍ਰੀਨ ਸਿਟੀ ਤੋਂ ਬਾਅਦ ਭਵਿੱਖ ਵਿੱਚ ਹੁਣ ਇੱਕ ਹੋਰ ਨਵੀਂ ਪ੍ਰਾਪਤੀ ਕਰਨ ਜਾ ਰਿਹਾ ਹੈ। ਦਰਅਸਲ ਹੁਣ ਚੰਡੀਗੜ੍ਹ ਣ ਗ੍ਰੀਨ ਪਬਲਿਕ ਟਰਾਂਸਪੋਰਟ ਸ਼ਹਿਰ ਬਣਨ ਵੱਲ ਅੱਗੇ ਵਧ ਰਿਹਾ ਹੈ। ਤੁਹਾਨੂੰ ਦਸ ਦਈਏ ਕਿ ਇੱਥੇ ਚੱਲਣ ਵਾਲੀਆਂ ਸਾਰੀਆਂ ਬੱਸਾਂ ਸਾਫ਼ ਈਂਧਨ ਵਾਲੀਆਂ ਹੋਣ ਜਾ ਰਹੀਆਂ ਹਨ। ਜ਼ੀਰੋ ਐਮੀਸ਼ਨ ਕਾਰਨ ਸ਼ਹਿਰ ਦਾ ਵਾਤਾਵਰਨ ਵੀ ਸਾਫ ਹੋ ਜਾਵੇਗਾ। ਚੰਡੀਗੜ੍ਹ ਪ੍ਰਸ਼ਾਸਨ ਨੇ ਅਪ੍ਰੈਲ 2023 ਤੱਕ ਸਾਰੀਆਂ ਸਿਟੀ ਬੱਸਾਂ ਨੂੰ ਸੀ.ਐੱਨ.ਜੀ. ਵਿੱਚ ਤਬਦੀਲ ਕਰਨ ਦਾ ਟੀਚਾ ਰੱਖਿਆ ਹੈ।ਤੁਹਾਨੂੰ ਦਸ ਦਈਏ ਕਿ ਫਿਲਹਾਲ ਸੀਟੀਯੂ ਕੋਲ ਕੋਈ ਵੀ ਸੀਐਨਜੀ ਬੱਸ ਨਹੀਂ ਹੈ।ਇੱਥੇ ਸਿਰਫ 40 ਇਲੈਕਟ੍ਰਿਕ ਬੱਸਾਂ ਨੂੰ ਛੱਡ ਕੇ ਬਾਕੀ ਸਾਰੀਆਂ ਡੀਜ਼ਲ ਨਾਲ ਚੱਲਣ ਵਾਲੀਆਂ ਹਨ। ਹੁਣ ਸਿਟੀ ਸਰਵਿਸ ਦੀਆਂ ਸਾਰੀਆਂ ਬੱਸਾਂ ਨੂੰ ਸੀਐਨਜੀ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਇਹ ਸਾਰਾ ਕੰਮ ਪੜਾਅ ਦਰ ਪੜਾਅ ਪੂਰਾ ਕੀਤਾ ਜਾਵੇਗਾ।

Total Views: 50 ,
Real Estate