ਹਿਜਾਬ ਦਾ ਵਿਰੋਧ: ਇਰਾਨੀ ਔਰਤਾਂ ਨੇ ਚੁੱਕਿਆ ਬੰਦੂਕਾਂ,ਕੁਰਦ ਲੜਾਕਿਆਂ ਨਾਲ ਲੈ ਰਹੀਆਂ ਮਿਲਟਰੀ ਟਰੇਨਿੰਗ

ਈਰਾਨ ਵਿੱਚ ਹਿਜਾਬ ਵਿਰੋਧੀ ਔਰਤਾਂ ਨੇ ਸਰਕਾਰ ਖ਼ਿਲਾਫ਼ ਸ਼ਬਦੀ ਜੰਗ ਛੇੜੀ ਹੋਈ ਹੈ। ਸ਼ਹਿਰਾਂ ਵਿੱਚ ਪੁਲਿਸ ਅਤੇ ਫੌਜੀ ਜਬਰ ਤੋਂ ਬਾਅਦ ਕਈ ਹਿਜਾਬ ਵਿਰੋਧੀ ਕੁੜੀਆਂ ਈਰਾਨ ਦੇ ਪੱਛਮ ਵਿੱਚ ਸਥਿਤ ਕੁਰਦਿਸਤਾਨ ਪਹੁੰਚ ਗਈਆਂ ਹਨ। ਇਹ ਕੁੜੀਆਂ ਇੱਥੇ ਕੁਰਦ ਲੜਾਕਿਆਂ ਨਾਲ ਮਿਲਟਰੀ ਟਰੇਨਿੰਗ ਲੈ ਰਹੀਆਂ ਹਨ। ਕੁਰਦਿਸਤਾਨ ਦੇ ਲੜਾਕੇ ਈਰਾਨ ਸਰਕਾਰ ਦੇ ਕੱਟੜ ਵਿਰੋਧੀ ਹਨ। ਹਿਜਾਬ ਵਿਰੋਧੀ ਕੁੜੀਆਂ ਦੀ ਆਮਦ ਤੋਂ ਹੈਰਾਨ ਰਹਿ ਗਈ ਈਰਾਨ ਸਰਕਾਰ ਨੇ 3 ਅਕਤੂਬਰ ਨੂੰ ਇੱਥੇ ਭਾਰੀ ਬੰਬਾਰੀ ਕੀਤੀ ਸੀ। ਇਸ ਹਮਲੇ ‘ਚ 25 ਕੁਰਦ ਲੜਾਕਿਆਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ।

Total Views: 178 ,
Real Estate