ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜੇਸ਼ਕੀਅਨ ਨੇ ਅਮਰੀਕਾ ਦੀ ਬਿਨਾਂ ਸ਼ਰਤ ਆਤਮ ਸਮਰਪਣ ਕਰਨ ਦੀ ਮੰਗ ਨੂੰ ਸਿਰੇ ਤੋਂ ਖਾਰਜ ਕਰਦਿਆਂ ਸਖ਼ਤ ਲਹਿਜੇ ਵਿੱਚ ਕਿਹਾ ਹੈ ਕਿ ਅਜਿਹਾ ਕਰਨਾ ਅਮਰੀਕਾ ਦਾ ਇੱਕ ਅਜਿਹਾ ਖ਼ੁਆਬ ਹੈ ਜਿਸ ਨੂੰ ਉਨ੍ਹਾਂ ਨੂੰ ਆਪਣੀ ਕਬਰ ਤੱਕ ਨਾਲ ਲੈ ਕੇ ਜਾਣਾ ਪਵੇਗਾ। ਸਰਕਾਰੀ ਟੈਲੀਵਿਜ਼ਨ ’ਤੇ ਪ੍ਰਸਾਰਿਤ ਇੱਕ ਸੰਬੋਧਨ ਦੌਰਾਨ ਪੇਜੇਸ਼ਕੀਅਨ ਨੇ ਸਪੱਸ਼ਟ ਕੀਤਾ ਕਿ ਇਰਾਨ ਕਿਸੇ ਵੀ ਦਬਾਅ ਅੱਗੇ ਝੁਕਣ ਵਾਲਾ ਨਹੀਂ ਹੈ। ਉਨ੍ਹਾਂ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਖੇਤਰ ਵਿੱਚ ਫੌਜੀ ਅਤੇ ਰਾਜਨੀਤਿਕ ਤਣਾਅ ਲਗਾਤਾਰ ਵਧ ਰਿਹਾ ਹੈ।ਦੂਜੇ ਪਾਸੇ, ਰਾਸ਼ਟਰਪਤੀ ਨੇ ਖੇਤਰੀ ਦੇਸ਼ਾਂ ’ਤੇ ਇਰਾਨ ਵੱਲੋਂ ਕੀਤੇ ਗਏ ਹਮਲਿਆਂ ਲਈ ਜਨਤਕ ਤੌਰ ’ਤੇ ਮੁਆਫੀ ਵੀ ਮੰਗੀ ਹੈ। ਉਨ੍ਹਾਂ ਸੰਕੇਤ ਦਿੱਤਾ ਕਿ ਬਹਿਰੀਨ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ (UAE) ’ਤੇ ਹੋਏ ਇਹ ਹਮਲੇ ਫੌਜੀ ਅਧਿਕਾਰੀਆਂ ਵਿਚਕਾਰ ‘ਸੂਚਨਾ ਦੇ ਗਲਤ ਸੰਚਾਰ’ (Communication Gap) ਕਾਰਨ ਹੋਏ ਸਨ। ਉਨ੍ਹਾਂ ਭਰੋਸਾ ਦਿੱਤਾ ਕਿ ਤੇਹਰਾਨ ਹੁਣ ਇਨ੍ਹਾਂ ਹਮਲਿਆਂ ਨੂੰ ਰੋਕ ਦੇਵੇਗਾ। ਇਹ ਬਿਆਨ ਖੇਤਰ ਵਿੱਚ ਸ਼ਾਂਤੀ ਦੀ ਇੱਕ ਮਹੀਨ ਉਮੀਦ ਵਜੋਂ ਦੇਖਿਆ ਜਾ ਰਿਹਾ ਹੈ, ਹਾਲਾਂਕਿ ਸ਼ਨੀਵਾਰ ਸਵੇਰੇ ਵੀ ਕਈ ਖੇਤਰੀ ਦੇਸ਼ਾਂ ’ਤੇ ਹਮਲੇ ਜਾਰੀ ਰਹੇ ਸਨ।
ਇਰਾਨ ਨੇ ‘ਬਿਨਾਂ ਸ਼ਰਤ ਆਤਮ ਸਮਰਪਣ’ ਦੀ ਮੰਗ ਕੀਤੀ ਰੱਦ
Total Views: 1 ,
Real Estate




















