‘ਨਨ ਤੇ ਪਾਦਰੀ ਪੋਰਨੋਗ੍ਰਾਫੀ ਦੀ ਲਪੇਟ ਵਿੱਚ- ਪੋਪ ਫਰਾਂਸਿਸ

ਈਸਾਈ ਭਾਈਚਾਰੇ ਦੇ ਵੱਡੇ ਧਰਮਗੁਰੂ ਪੋਪ ਫਰਾਂਸਿਸ ਨੇ ਇੱਕ ਸਨਸਨੀਖੇਜ਼ ਸੱਚਾਈ ਨੂੰ ਦੁਨੀਆ ਦੇ ਸਾਹਮਣੇ ਮੰਨਿਆ ਹੈ। ਉਨ੍ਹਾਂ ਮੰਨਿਆ ਹੈ ਕਿ ਪੋਰਨੋਗ੍ਰਾਫੀ ਦਾ ਅਸਰ ਇੰਨਾ ਵੱਧ ਗਿਆ ਹੈ ਕਿ ਕਈ ਪਾਦਰੀ ਤੇ ਨਨਨ ਵੀ ਇਸ ਦੀ ਲਪੇਟ ਵਿੱਚ ਹਨ। ਉਨ੍ਹਾਂ ਮੰਨਿਆ ਕਿ ਵੱਡੀ ਗਿਣਤੀ ਵਿੱਚ ਪਾਦਰੀ ਅਤੇ ਨਨਾਂ ਵੀ ਪੋਰਨ ਦੇਖਦੇ ਹਨ। ਰਿਪੋਰਟਾਂ ਮੁਤਾਬਕ ਡਿਜੀਟਲ ਅਤੇ ਸੋਸ਼ਲ ਮੀਡੀਆ ਦੀ ਬਿਹਤਰੀਨ ਵਰਤੋਂ ‘ਤੇ ਵੈਟੀਕਨ ਸਿਟੀ ‘ਚ ਇਕ ਸਮਾਗਮ ‘ਚ ਇੱਕ ਨਿਊਜ਼ ਚੈਨਲ ਦੇ ਸਵਾਲਾਂ ਦਾ ਜਵਾਬ ਦਿੰਦਿਆਂ 86 ਸਾਲਾ ਪੋਪ ਫਰਾਂਸਿਸ ਨੇ ਮੰਨਿਆ ਕਿ ਸੋਸ਼ਲ ਮੀਡੀਆ ‘ਤੇ ਪੋਰਨੋਗ੍ਰਾਫੀ ਦਾ ਪ੍ਰਭਾਵ ਇੰਨਾ ਵੱਧ ਗਿਆ ਹੈ ਕਿ ਪਾਦਰੀਆਂ ਅਤੇ ਨਨਾਂ ਨੂੰ ਵੀ ਇਸ ਤੋਂ ਨਹੀਂ ਬਚੀਆਂ ਹਨ। ਪੋਪ ਫਰਾਂਸਿਸ ਨੇ ਕਿਹਾ ਕਿ ਕਈ ਨਨਾਂ ਪੋਰਨ ਦੇਖਦੀਆਂ ਹਨ ਪਰ ਉਨ੍ਹਾਂ ਨੇ ਧਾਰਮਿਕ ਖੇਤਰ ਨਾਲ ਜੁੜੇ ਲੋਕਾਂ ਨੂੰ ਇਸ ਕੋਂ ਬਚਣ ਲਈ ਚਿਤਾਵਨੀ ਦਿੰਦੇ ਹੋਏ ਇਸ ਨੂੰ ਈਸਾਈ ਧਰਮ ਦੇ ਖਿਲਾਫ ਵੀ ਕਿਹਾ ਹੈ। ਇਸ ਸੈਸ਼ਨ ਦੌਰਾਨ ਪੋਪ ਨੇ ਧਰਮ ਦੇ ਖੇਤਰ ਵਿਚ ਮੌਜੂਦ ਪਾਦਰੀਆਂ ਅਤੇ ਹੋਰਨਾਂ ਨੂੰ ਕਿਹਾ, ‘ਅਸ਼ਲੀਲਤਾ ਇਕ ਅਜਿਹੀ ਬੀਮਾਰੀ ਹੈ, ਜਿਸ ਨੇ ਪਾਦਰੀਆਂ ਅਤੇ ਨਨਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਹੈ। ਸ਼ੈਤਾਨ ਹੁਣ ਇਸ ਮਾਧਿਅਮ ਰਾਹੀਂ ਸਾਡੀ ਜ਼ਿੰਦਗੀ ਵਿਚ ਦਾਖਲ ਹੋ ਰਿਹਾ ਹੈ।’ ਸੋਸ਼ਲ ਅਤੇ ਡਿਜੀਟਲ ਮੀਡੀਆ ਦੇ ਖੇਤਰ ਬਾਰੇ ਪੋਪ ਨੇ ਕਿਹਾ ਕਿ ‘ਜੇ ਤੁਸੀਂ ਉਨ੍ਹਾਂ ‘ਤੇ ਸਮਾਂ ਬਿਤਾਉਣਾ ਚਾਹੁੰਦੇ ਹੋ, ਤਾਂ ਘੱਟ ਤੋਂ ਘੱਟ ਸਮਾਂ ਬਿਤਾਓ। ਜਿਹੜੇ ਲੋਕ ਸਾਰਾ ਦਿਨ ਯਿਸੂ ਦੀ ਸ਼ਰਨ ਵਿੱਚ ਰਹਿਣ ਦੀ ਗੱਲ ਕਰਦੇ ਹਨ ਉਹ ਇਸ ਅਸ਼ਲੀਲ ਜਾਣਕਾਰੀ ਨੂੰ ਨਹੀਂ ਲੈ ਸਕਦੇ।
ਪੋਪ ਨੇ ਪਾਦਰੀ ਅਤੇ ਨਨਾਂ ਨੂੰ ਸਿਖਾਇਆ, ‘ਤੁਹਾਨੂੰ ਇਸ ਨੂੰ ਆਪਣੇ ਫੋਨ ਤੋਂ ਬਾਹਰ ਕੱਢਣਾ ਪਏਗਾ ਤਾਂ ਜੋ ਤੁਹਾਨੂੰ ਕਿਸੇ ਕਿਸਮ ਦਾ ਲਾਲਚ ਨਾ ਹੋਵੇ।’ ਪੋਪ ਨੇ ਪੋਰਨੋਗ੍ਰਾਫੀ ਦੇਖਣ ਨੂੰ ਈਸਾਈ ਧਰਮ ਦੇ ਖਿਲਾਫ ਕਿਹਾ ਹੈ। ਦੁਨੀਆ ਭਰ ‘ਚ ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ‘ਚ ਪਾਦਰੀਆਂ ਅਤੇ ਨਨਾਂ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਹਨ। ਇਸ ਤੋਂ ਇਲਾਵਾ ਅਸ਼ਲੀਲ ਫਿਲਮਾਂ ਤੋਂ ਪ੍ਰਭਾਵਿਤ ਹੋਣ ਦੇ ਵੀ ਦੋਸ਼ ਲੱਗੇ ਹਨ। ਹਾਲਾਂਕਿ, ਇਹ ਪਹਿਲੀ ਵਾਰ ਹੈ ਜਦੋਂ ਪੋਪ ਨੇ ਖੁੱਲ੍ਹ ਕੇ ਇਹ ਗੱਲ ਮੰਨੀ ਹੈ ਕਿ ਪਾਦਰੀ ਪੋਰਨੋਗ੍ਰਾਫੀ ਦੀ ਲਪੇਟ ਵਿੱਚ ਹਨ।

Total Views: 438 ,
Real Estate