ਅਮਰੀਕਾ ਆਪਣੀ ਗਲਤੀ ਮੰਨ ਕੇ ਸਦਾ ਇਹ ਲਈ ਖਿੱਤੇ ਤੇ ਬਾਹਰ ਹੋ ਜਾਵੇ-ਹਾਮਿਦ ਰੇਜਾ

ਸੁਖਨੈਬ ਸਿੰਘ ਸਿੱਧੂ

ਇਜ਼ਰਾਈਲ ਦਾ ਮੋਢਾ ਵਰਤ ਕੇ ਇਰਾਨ ਖਿਲਾਫ਼ ਜੰਗ ਲੜ ਰਹੇ ਅਮਰੀਕਾ ਲਈ ਹੁਣ ਵੱਡੀ ਚੁਣੌਤੀ ਹੈ। ਆਰਥਿਕ ਪੱਖੋਂ ਅਮਰੀਕਾ ਬੇਸ਼ੱਕ ਇਰਾਨ ਨਾਲੋਂ ਅਮੀਰ ਹੈ , ਪਰ ਈਰਾਨ ਦੀਆਂ ਨਿੱਕੀਆਂ ਨਿੱਕੀਆਂ ਅਤੇ ਸਸਤੀਆਂ ਮਿਜ਼ਾਈਲਾਂ ਨੂੰ ਤਬਾਹ ਕਰਨ ਲਈ ਅਮਰੀਕਾ ਦੇ ਲੱਖਾਂ ਡਾਲਰਾਂ ਦਾ ਸਰਮਾਇਆ ਲੱਗ ਰਿਹਾ । ਇਰਾਨ ਕੋਲ ਸਵਦੇਸ਼ੀ ਹਥਿਆਰ ਵੱਡੀ ਗਿਣਤੀ ‘ਚ ਤਿਆਰ ਹਨ ਜਿੰਨ੍ਹਾਂ ਤੇ ਲਾਗਤ ਬਹੁਤ ਘੱਟ ਆਈ ਹੈ ,ਇਸ ਪੱਖੋਂ ਦੇਖਿਆ ਜਾਵੇ ਤਾਂ ਅਮਰੀਕਾ ਦਾ ਆਰਥਿਕ ਨੁਕਸਾਨ ਵੱਡਾ ਹੋ ਰਿਹਾ ਬੇਸੱ਼ਕ ਟਰੰਪ ਫੁਕਾਰੇ ਜਰੂਰ ਮਾਰਦਾ ਪਰ ਖਜ਼ਾਨੇ ‘ਚ ਭੰਮੀਰੀ ਪੈਂਦੀ ਜਿਵੇਂ ਰੇਸ ਦੇਣ ਵੇਲੇ ਫੋਰਡ ਟਰੈਕਟਰ ਦੀ ਟੈਂਕੀ ‘ਚ ਪੈਂਦੀ ਹੁੰਦੀ । ਇਰਾਨ ਦੇ ਡਿਪਲੋਮੈਟਿਕ ਥਿੰਕ ਟੈਂਕ ਦੇ ਡਾਇਰੈਕਟਰ ਹਾਮਿਦ ਰੇਜਾ ਨੇ ਆਖਿਆ ਕਿ ਅਮਰੀਕਾ ਆਪਣੀ ਗਲਤੀ ਮੰਨਕੇ ਇਸ ਖਿੱਤੇ ਵਿੱਚੋਂ ਸਦਾ ਲਈ ਬਾਹਰ ਹੋ ਜਾਵੇ ।’
ਜਿੱਤ ਦਾ ਸਿਹਰਾ ਜੀਹਦੇ ਮਰਜ਼ੀ ਸਿਰ ਦੇ ਸਜ ਜਾਵੇ ਪਰ ਨੋਬਲ ਪੀਸ ਪੁਰਸਕਾਰ ਦੇ ਚਾਹਵਾਨ ਟਰੰਪ ਦੇ ਦੋਗਲੇਪਣ ਤੇ 150 ਮਾਸੂਮ ਵਿਦਿਆਰਥਣਾਂ ਨੂੰ ਮਾਰਨ ਦੇ ਦੋਸ਼ ਵੀ ਲੱਗ ਰਹੇ ਹਨ ।
ਹਾਮਿਦ ਰੇਜਾ ਨੇ ਇੱਕ ਇੰਟਰਵਿਊ ‘ਚ ਆਖਿਆ ਕਿ ਸੁਪਰੀਮ ਲੀਡਰ ਖਾਮੇਨੇਈ ਦੀ ਹੱਤਿਆ ਨਹੀਂ ਹੋਈ, ਬਲਕਿ ਲੋਕਾਂ ਦੇ ਜਜ਼ਬਾਤ ਦੀ ਹੱਤਿਆ ਹੋਈ ਹੈ। ਸੁਪਰੀਮ ਲੀਡਰ ਦੀ ਮੌਤ ਤੋਂ ਬਾਅਦ ਜਿੰਨੇ ਲੋਕ ਸੜਕਾਂ ਤੇ ਨਿਕਲੇ ਓਨੇ ਪਹਿਲਾਂ ਕਦੇ ਨਹੀਂ ਨਿਕਲੇ ਸਨ।
ਉਹਨਾ ਆਖਿਆ ਕਿ ਈਰਾਨ ਦੀ ਲੀਡਰਸਿਪ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਜੇ ਕੋਈ ਅਚਾਨਕ ਨਹੀਂ ਰਹਿੰਦਾ ਫਿਰ ਵੀ ਸਿਸਟਮ ਚੱਲਦਾ ਰਹਿੰਦਾ । ਜੋ ਨਹੀਂ ਹੈ, ਉਸਦੀ ਜਗਾਹ ਕੋਈ ਹੋਰ ਲਵੇਗਾ। ਜੂਨ ਦੇ 12 ਦਿਨ ਦੇ ਯੁੱਧ ਤੋਂ ਬਾਅਦ ਖਾਮੇਨੇਈ ਨੇ ਹਰ ਅਧਿਕਾਰੀ ਨੂੰ ਆਦੇਸ਼ ਦਿੱਤਾ ਸੀ ਕਿਉਹ ਆਪਣੇ ਵਿਕਲਪ ਦੇ ਤੌਰ ਤੇ 5-5 ਨਾਂਮ ਤਿਆਰ ਰੱਖੇ ਜੇ ਕਿਸੇ ਦੇ ਵੀ ਮੌਤ ਹੋ ਗਈ ਤਾਂ, ਉਸਦੇ ਬਾਅਦ ਕਮਾਂਡ ਕਿਸਦੇ ਕੋਲ ਹੋਵੇਗੀ , ਇਹ ਸਾਫ਼ ਰਹੇ ।
ਸਾਡੇ ਲੀਡਰ ਨਹੀਂ ਰਹੇ ਤਾਂ ਸਾਡੇ ਕੋਲ ਸੁਪਰੀਮ ਕੋਂਸਿਲ ਹੈ।
ਅਮਰੀਕਾ-ਇਜ਼ਰਾਈਲ ਦੇ ਹਮਲੇ ਦੇ ਦੋ ਘੰਟਿਆਂ ਦਰਮਿਆਨ ਨਵੇਂ ਕਮਾਂਡਰਸ ਨੇ ਆਪਣੀ ਜਗਾਹ ਲੈ ਲਈ ਜਿਸ ਤੋਂ ਸਪੱਸ਼ਟ ਹੈ ਕਿ ਸਾਡਾ ਸਿਸਟਮ ਠੀਕ ਕੰਮ ਕਰਦਾ ਹੈ।
ਥਿੰਕ ਟੈਂਕ ਦੇ ਡਾਇਰੈਕਟਰ ਨੇ ਦਾਅਵਾ ਕੀਤਾ ਕਿ ਅਸੀਂ ਹਾਲੇ ਪੁਰਾਣੇ ਹਥਿਆਰ ਵਰਤ ਕੇ ਹੀ ਅਮਰੀਕਾ ਦਾ ਨੁਕਸਾਨ ਕਰ ਰਹੇ ਹਾਂ , ਆਉਣ ਵਾਲੇ ਦਿਨਾਂ ‘ਚ ਮਾਡਰਨ ਪ੍ਰਣਾਲੀ ਨਾਲ ਅਮਰੀਕਾ ਨੂੰ ਵਖ਼ਤ ਪਾ ਦਿਆਂਗੇ।
ਸਾਡੇ ਕੋਲ 6 ਮਹੀਨੇ ਤੱਕ ਲੜਾਈ ਲੜਨ ਦੀ ਤਿਆਰੀ ਅਤੇ ਹਥਿਆਰ ਹਨ।

Total Views: 3 ,
Real Estate