ਡਰਾਈਵਰ ਦੇ ਖਾਤੇ ਨੂੰ ਕਿਰਾਏ ‘ਤੇ ਲੈ ਕੇ ਚੱਲਦਾ ਸੀ ਕਾਰੋਬਾਰ,550 ਕਰੋੜ ਰੁਪਏ ਦਾ ‘ਘੁਟਾਲਾ’

ਪੁਲਿਸ ਮੁਤਾਬਕ ਅਹਿਮਦਾਬਾਦ ਵਿੱਚ ਇੱਕ ਟੈਕਸੀ ਡਰਾਈਵਰ ਦੇ ਬੈਂਕ ਖਾਤੇ ਵਿੱਚ ਕਰੋੜਾਂ ਰੁਪਏ ਦੇ ਸ਼ੇਅਰ ਬਾਜ਼ਾਰ ਦੇ ਲੈਣ-ਦੇਣ ਦੀ ਹੇਰਾਫੇਰੀ ਕੀਤੀ ਗਈ। ਦਰਅਸਲ, ਟੈਕਸੀ ਡਰਾਈਵਰ ਕੋਲੋਂ ਉਸ ਦਾ ਬੈਂਕ ਖਾਤਾ 25,000 ਰੁਪਏ ਪ੍ਰਤੀ ਮਹੀਨੇ ਲਈ ਕਿਰਾਏ ‘ਤੇ ਲਿਆ ਗਿਆ ਸੀ।ਇੱਕ ਗਿਰੋਹ ਘੱਟ ਪ੍ਰਸਿੱਧ ਕੰਪਨੀਆਂ ਦੇ ਸ਼ੇਅਰਾਂ ਵਿੱਚ ‘ਮਨਸੂਈ ਵਾਧਾ’ (ਆਰਟੀਫੀਸ਼ੀਅਲ ਇਨਫਲੈਟਿੰਗ) ਕਰਕੇ ‘ਮਨੀ ਲਾਂਡਰਿੰਗ ਘੁਟਾਲੇ’ ਵਿੱਚ ਸ਼ਾਮਲ ਹੈ ਅਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਇਸ ਨੂੰ ਫੜ੍ਹਨ ਲਈ ਅਹਿਮਦਾਬਾਦ ਪੁਲਿਸ ਦੀ ਮਦਦ ਮੰਗੀ ਹੈ।ਇਸ ਘੁਟਾਲੇ ਵਿੱਚ ਹੁਣ ਤੱਕ ਕਰੀਬ ਪੰਜ ਲੋਕਾਂ ਦੇ ਨਾਮ ਸਾਹਮਣੇ ਆਏ ਹਨ, ਜਿਨ੍ਹਾਂ ਨੇ ਡਰਾਈਵਰ ਦੇ ਬੈਂਕ ਖਾਤੇ ਵਿੱਚ ਗ਼ੈਰ-ਕਾਨੂੰਨੀ ਰਕਮ ਜਮ੍ਹਾਂ ਕੀਤੀ ਅਤੇ ਬਾਅਦ ਵਿੱਚ ਉਸ ਨੂੰ ਕੱਢ ਲਿਆ। ਪੁਲਿਸ ਸਾਰੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਘੱਟ ਜਾਣੀਆਂ-ਪਛਾਣੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਅਚਾਨਕ ਉਛਾਲ ਆਇਆ।ਸਾਲ 2025 ਵਿੱਚ ਮੌਰ ਆਰਗਨਾਈਜ਼ਰਜ਼ ਲਿਮਿਟਡ, ਪ੍ਰਧਨ ਲਿਮਿਟਡ ਅਤੇ ਕੈਕ੍ਰਾਫਟਨ ਡਿਵੈਲਪਰਜ਼ ਲਿਮਿਟਡ ਦੇ ਸ਼ੇਅਰਾਂ ਵਿੱਚ 1,000 ਫ਼ੀਸਦੀ ਤੋਂ ਵੱਧ ਵਾਧਾ ਹੋਇਆ।ਇਹ ਤਿੰਨੇ ਪੈਨੀ ਸਟਾਕ (ਘੱਟ ਮੁੱਲ ਵਾਲੇ ਸ਼ੇਅਰ) ਸਨ ਜਿਨ੍ਹਾਂ ਵਿੱਚ ਅਸਧਾਰਣ ਉਤਾਰ-ਚੜਾਅ ਦੇਖਿਆ ਗਿਆ, ਜਿਸ ਕਾਰਨ ਸ਼ੇਅਰ ਬਾਜ਼ਾਰ ਕੰਟ੍ਰੋਲਰ ਸੇਬੀ ਨੇ ਦਸੰਬਰ 2025 ਵਿੱਚ ਇਨ੍ਹਾਂ ਕੰਪਨੀਆਂ ਵਿੱਚ ਟ੍ਰੇਡਿੰਗ ‘ਤੇ ਪਾਬੰਦੀ ਲਾ ਦਿੱਤੀ ਅਤੇ ਮਾਮਲੇ ਦੀ ਜਾਂਚ ਈਡੀ ਨੂੰ ਸੌਂਪ ਦਿੱਤੀ।ਈਡੀ ਦੀ ਜਾਂਚ ਵਿੱਚ ਪਤਾ ਲੱਗਾ ਕਿ ਇਨ੍ਹਾਂ ਤਿੰਨਾਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਉਛਾਲ ਅਹਿਮਦਾਬਾਦ ਦੇ ਗੁਲਬਾਈ ਟੇਕਰਾ ਇਲਾਕੇ ਵਿੱਚ ਸਥਿਤ ਰੋਨਕ ਟ੍ਰੇਡਰਜ਼, ਨਵਰੰਗਪੁਰਾ ਵਿੱਚ ਕਮਲੇਸ਼ ਟ੍ਰੇਡਿੰਗ ਅਤੇ ਮੀਠਾਖਲੀ ਵਿੱਚ ਪ੍ਰਦੀਪ ਟ੍ਰੇਡਰ ਨਾਮ ਦੀਆਂ ਫਰਮਾਂ ਵੱਲੋਂ ਇਨ੍ਹਾਂ ਪੈਨੀ ਸਟਾਕ ਵਿੱਚ ਕੀਤੇ ਗਏ ਵੱਡੇ ਲੈਣ-ਦੇਣ ਕਾਰਨ ਹੋਇਆ ਸੀ।ਈਡੀ ਨੇ ਜਾਂਚ ਪੂਰੀ ਕਰਨ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਅਹਿਮਦਾਬਾਦ ਤੋਂ ਮਦਦ ਮੰਗੀ ਹੈ।

Total Views: 4 ,
Real Estate