
ਅਮਰੀਕਾ ਦੇ ਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਕਾਤਲ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਰਾਬਰਟ ਸੋਲਿਸ ਨਾਮ ਦੇ ਵਿਅਕਤੀ ਨੇ 2019 ਵਿਚ ਅਮਰੀਕੀ ਰਾਜ ਟੈਕਸਾਸ ਵਿਚ ਭਾਰਤੀ-ਅਮਰੀਕੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਧਾਲੀਵਾਲ ਦੀ ਹੱਤਿਆ ਕਰ ਦਿੱਤੀ ਸੀ। ਜਿਸ ਤੋਂ ਬਾਅਦ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਇਹ ਫੈਸਲਾ ਨਾਗਰਿਕਾਂ ਦੀ ਬਣੀ ਜਿਊਰੀ ਕਮੇਟੀ ਨੇ ਦਿੱਤਾ। ਮੌਤ ਦੀ ਸਜ਼ਾ ਦੀ ਸਿਫ਼ਾਰਸ਼ ਕਰਨ ਤੋਂ ਪਹਿਲਾਂ ਜਿਊਰੀ ਨੇ ਸਿਰਫ਼ 35 ਮਿੰਟ ਲਈ ਵਿਚਾਰ-ਵਟਾਂਦਰਾ ਕੀਤਾ। ਇਸ ਦੇ ਨਾਲ ਹੀ ਹੈਰਿਸ ਕਾਊਂਟੀ ਸ਼ੈਰਿਫ ਅਤੇ ਗੋਂਜਾਲੇਜ਼ ਨੇ ਟਵੀਟ ਕਰਕੇ ਕਿਹਾ ਕਿ ਫੈਸਲਾ ਆ ਗਿਆ ਹੈ। ਜੱਜਾਂ ਨੇ ਰਾਬਰਟ ਸੋਲਿਸ ਨੂੰ ਮੌਤ ਦੀ ਸਜ਼ਾ ਸੁਣਾਈ ਹੈ।
27 ਸਤੰਬਰ 2019 ਨੂੰ ਧਾਲੀਵਾਲ ਨੂੰ ਡਿਊਟੀ ਦੌਰਾਨ ਇੱਕ ਹਮਲੇ ‘ਚ ਕਤਲ ਕਰ ਦਿੱਤਾ ਗਿਆ ਸੀ।
Total Views: 316 ,
Real Estate



















