ਰਿਸ਼ੀ ਸੁਨਕ ਬਣਨਗੇ ਇੰਗਲੈਂਡ ਦੇ ਅਗਲੇ ਪ੍ਰਧਾਨ ਮੰਤਰੀ

ਰਿਸ਼ੀ ਸੁਨਕ ਨੂੰ ਸੋਮਵਾਰ ਨੂੰ ਬ੍ਰਿਟੇਨ ਦੀ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਵੱਜੋਂ ਚੁਣ ਲਿਆ ਗਿਆ ਹੈ ਜਿਸ ਨਾਲ ਉਨ੍ਹਾਂ ਦੇ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਬਣਨ ਦਾ ਰਾਹ ਸਾਫ ਹੋ ਗਿਆ ਹੈ।ਸੁਨਕ ਨੂੰ 190 ਸਾਂਸਦਾਂ ਦਾ ਸਮਰਥਨ ਪ੍ਰਾਪਤ ਸੀ ਜਦਕਿ ਉਨ੍ਹਾਂ ਦੇ ਵਿਰੋਧੀ ਪੈਨੀ ਮੌਰਡੌਂਟ ਨੂੰ ਸਿਰਫ਼ 100 ਸਾਂਸਦਾਂ ਸਮਰਥਨ ਪ੍ਰਾਪਤ ਸੀ। ਪ੍ਰਧਾਨ ਮੰਤਰੀ ਦੀ ਦੌੜ ਵਿੱਚ ਸ਼ਾਮਲ ਹੋਣ ਲਈ ਘੱਟੋਘੱਟ 100 ਸਾਂਸਦਾਂ ਦਾ ਸਮਰਥਨ ਲੋੜੀਂਦੀ ਹਨ। ਪੈਨੀ ਮੌਰਡੌਂਟ ਰੇਸ ਦੇ ਨਤੀਜੇ ਐਲਾਨੇ ਜਾਣ ਤੋਂ ਕੁੱਝ ਮਿੰਟ ਪਹਿਲਾਂ ਹੀ ਬਾਹਰ ਹੋ ਗਏ ਜਿਸ ਤੋਂ ਬਾਅਦ ਸੁਨਕ ਦਾ ਨਾਂ ਦਾ ਐਲਾਨ ਕਰ ਦਿੱਤਾ ਗਿਆ।
Total Views: 418 ,
Real Estate