![]()
ਗੁਲਮਰਗ ਤੇ ਸੋਨਮਰਗ ਸਮੇਤ ਕਸ਼ਮੀਰ ਦੇ ਉਚਾਈ ਵਾਲੇ ਇਲਾਕਿਆਂ ’ਚ ਬਰਫ਼ ਤੇ ਮੈਦਾਨੀ ਇਲਾਕਿਆਂ ’ਚ ਮੀਂਹ ਪੈਣ ਕਾਰਨ ਘਾਟੀ ’ਚ ਠੰਢ ਦਾ ਮੌਸਮ ਅਗੇਤਾ ਹੀ ਸ਼ੁਰੂ ਹੋ ਗਿਆ ਹੈ। ਗੁਲਮਰਗ, ਸੋਨਮਰਗ, ਗੁਰੇਜ਼ ਤੇ ਕਰਨਾਹ ਸਮੇਤ ਕਸ਼ਮੀਰ ਦੇ ਕਈ ਇਲਾਕਿਆਂ ’ਚ ਭਾਰੀ ਬਰਫ਼ਬਾਰੀ ਹੋਈ ਹੈ। ਗੁਲਮਰਗ ’ਚ ਦੋ ਇੰਚ ਤੋਂ ਵੱਧ ਬਰਫ਼ ਜਮ੍ਹਾਂ ਹੋ ਗਈ ਹੈ ਜਦਕਿ ਘਾਟੀ ਦੇ ਉੱਚੇ ਇਲਾਕਿਆਂ ’ਚ ਭਾਰੀ ਬਰਫ਼ਬਾਰੀ ਹੋਈ ਹੈ। ਸ਼ਹਿਰ ਦੀ ਜ਼ਬਰਵਾਂ ਪਰਬਤ ਲੜੀ ’ਚ ਵੀ ਰਾਤ ਸਮੇਂ ਬਰਫ਼ਬਾਰੀ ਹੋਈ ਹੈ।
ਦੂਜੇ ਪਾਸੇ ਸ੍ਰੀਨਗਰ ਸ਼ਹਿਰ ਤੇ ਘਾਟੀ ਦੇ ਹੋਰਨਾ ਇਲਾਕਿਆਂ ’ਚ ਅੱਜ ਤੜਕੇ ਦਰਮਿਆਨਾ ਮੀਂਹ ਪਿਆ ਜਿਸ ਨਾਲ ਤਾਪਮਾਨ ’ਚ ਕਈ ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਲੋਕ ਇਸ ਵਾਰ ਪਹਿਲਾਂ ਤੋਂ ਹੀ ਸਵੈਟਰ ਤੇ ਭਾਰੀਆਂ ਜੈਕੇਟਾਂ ਜਿਹੇ ਸਰਦੀ ਦੇ ਕੱਪੜੇ ਪਹਿਨਣ ਲੱਗੇ ਹਨ। ਦੇਸ਼ ’ਚ ਦੀਵਾਲੀ ਮੌਕੇ ਆਤਿਸ਼ਬਾਜ਼ੀ ਕਾਰਨ ਹੋਣ ਵਾਲੇ ਪ੍ਰਦੂਸ਼ਣ ਤੋਂ ਬਚ ਕੇ ਇੱਥੇ ਆਏ ਸੈਲਾਨੀ ਬਰਫ਼ਬਾਰੀ ਦੇਖ ਕੇ ਕਾਫੀ ਖੁਸ਼ ਹਨ। ਉੱਧਰ ਦੱਖਣੀ ਕਸ਼ਮੀਰ ’ਚ ਸੇਬ ਕਾਸ਼ਤਕਾਰ ਫਿਕਰਮੰਦ ਹਨ ਕਿਉਂਕਿ ਦਸੰਬਰ ਤੋਂ ਪਹਿਲਾਂ ਭਾਰੀ ਬਰਫ਼ਬਾਰੀ ਹੋਣ ਕਾਰਨ ਇਸ ਸਾਲ ਨਾਲ ਸਿਰਫ਼ ਉਨ੍ਹਾਂ ਦੀ ਫਸਲ ਖਰਾਬ ਹੋਣ ਦਾ ਡਰ ਹੈ ਸਗੋਂ ਇਸ ਨਾਲ ਦਰੱਖਤਾਂ ਨੂੰ ਵੀ ਨੁਕਸਾਨ ਪਹੁੰਚੇਗਾ।



















