ਸਿੱਧੂ ਮੂਸੇਵਾਲਾ ਕਤਲ ਕੇਸ ‘ਚ ਮਾਨਸਾ ਪੁਲਿਸ ਦੀ ਹਿਰਾਸਤ ਚੋਂ ਫਰਾਰ ਮੁਲਜ਼ਮ ਦੀਪਕ ਟੀਨੂੰ ਨੂੰ ਰਾਜਸਥਾਨ ਦੇ ਅਜਮੇਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਟੀਨੂੰ ਦੀ ਗ੍ਰਿਫ਼ਤਾਰੀ ਇੱਕ ਸਪੈਸ਼ਲ ਸੈੱਲ ਦੁਆਰਾ ਕੀਤੀ ਗਈ ਹੈ। ਦੀਪਕ ਟੀਨੂੰ ਲੰਘੀ 2 ਅਕਤੂਬਰ ਨੂੰ ਮਾਨਸਾ (ਪੰਜਾਬ) ਪੁਲਿਸ ਦੀ ਹਿਰਾਸਤ ਵਿੱਚੋਂ ਫ਼ਰਾਰ ਹੋ ਗਿਆ ਸੀ। ਜਿਸ ਵੇਲੇ ਟੀਨੂੰ ਹਿਰਾਸਤ ‘ਚੋਂ ਫ਼ਰਾਰ ਹੋਇਆ ਸੀ, ਉਸ ਵੇਲੇ ਮਾਨਸਾ ਪੁਲਿਸ ਉਸ ਨੂੰ ਦੋ ਦਿਨ ਪਹਿਲਾਂ ਹੀ ਗੋਇੰਦਵਾਲ ਸਾਹਿਬ ਦੀ ਜੇਲ੍ਹ ਤੋਂ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ ਉੱਪਰ ਮਾਨਸਾ ਲਿਆਈ ਸੀ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਟੀਨੂੰ ਨੂੰ ਟਰਾਂਜ਼ਿਟ ਰਿਮਾਂਡ ਉੱਪਰ ਤਿਹਾੜ ਜੇਲ੍ਹ ਤੋਂ 4 ਜੁਲਾਈ ਨੂੰ ਲਿਆਈ ਸੀ।
Total Views: 398 ,
Real Estate



















