ਹੈਲੀਕਾਪਟਰ ਦੇ ਨਾਲ ਨਾਲ ਹੁਣ ਪੰਜਾਬ ਸਰਕਾਰ ਚਾਰਟਰ ਦੇ ਝੂਟੇ ਵੀ ਲਵੇਗੀ, ਸਾਲ ਭਰ ਲਈ ਲਿਆ ਜਾਵੇਗਾ ਕਿਰਾਏ ਤੇ !

punjab government chartered plane

ਖਬਰਾਂ ਹਨ ਕਿ ਪੰਜਾਬ ਸਰਕਾਰ ਹੁਣ 8 ਤੋਂ 10 ਸੀਟਰ ਵਾਲਾ ਜਹਾਜ਼ ਪੂਰੇ ਸਾਲ ਲਈ ਕਿਰਾਏ ‘ਤੇ ਲੈਣ ਦੀ ਤਿਆਰੀ ਕਰ ਰਹੀ ਹੈ। ਇਸ ਲਈ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਟੈਂਡਰ ਵੀ ਮੰਗੇ ਗਏ ਹਨ। ਪੰਜਾਬ ਕੋਲ ਪਹਿਲਾਂ ਆਪਣਾ ਹੈਲੀਕਾਪਟਰ ਸੀ ਪਰ ਸਰਕਾਰ ਹੁਣ ਏਅਰ ਕਰਾਫਟ ਦੀ ਲੋੜ ਮਹਿਸੂਸ ਕਰ ਰਹੀ ਹੈ। ਇਹ ਪੰਜਾਬ ਵਿਚ ਪਹਿਲੀ ਵਾਰ ਹੋ ਰਿਹਾ ਹੈ ਕਿ ਕੋਈ ਸਰਕਾਰ ਪੂਰੇ ਸਾਲ ਲਈ ਕਿਰਾਏ ‘ਤੇ ਏਅਰ ਕਰਾਫਟ ਲੈਣ ਜਾ ਰਹੀ ਹੈ। ਪਿਛਲੇ ਕੁਝ ਮਹੀਨਿਆਂ ਤੋਂ ਸਰਕਾਰ ਪ੍ਰਾਈਵੇਟ ਜੈੱਟ ਕਿਰਾਏ ‘ਤੇ ਲੈ ਕੇ ਕੰਮ ਚਲਾ ਰਹੀ ਸੀ। ਹੁਣ ਪੰਜਾਬ ਸਰਕਾਰ ਪੂਰੇ ਸਾਲ ਲਈ ਚਾਰਟਰ ਕਿਰਾਏ ‘ਤੇ ਲੈਣ ਜਾ ਰਹੀ ਹੈ। ਪੰਜਾਬ ਸਰਕਾਰ ਪਹਿਲੇ ਕਦੇ-ਕਦੇ ਚਾਰਟਰ ਦੀ ਵਰਤੋਂ ਕਰਦੀ ਸੀ।

Total Views: 239 ,
Real Estate