ਬਲਾਤਕਾਰ ਤੇ ਕਤਲ ਮਾਮਲੇ ‘ਚ ਕੈਦ ਕੱਟ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਪੈਰੋਲ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਵਾਰ ਡੇਰਾਮੁਖੀ ਸਿਰਸਾ ਹੈੱਡਕੁਆਰਟਰ ਜਾਂ ਰਾਜਸਥਾਨ ਦੇ ਕਿਸੇ ਵੀ ਡੇਰੇ ‘ਤੇ ਠਹਿਰ ਸਕਦਾ ਹੈ। ਡੇਰਾ ਪ੍ਰਬੰਧਕਾਂ ਨੇ ਇਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।ਇਸ ਵੇਲੇ ਡੇਰਾ ਮੁਖੀ ਹਰਿਆਣਾ ਦੇ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। ਜਿਥੇ ਉਹ ਸਾਧਵੀ ਜਿਨਸੀ ਸ਼ੋਸ਼ਣ, ਪੱਤਰਕਾਰ ਛਤਰਪਤੀ ਅਤੇ ਰਣਜੀਤ ਸਿੰਘ ਕਤਲ ਕੇਸ ਵਿੱਚ ਸਜ਼ਾ ਭੁਗਤ ਰਿਹਾ ਹੈ।
ਇਸ ਪੈਰੋਲ ਨੂੰ ਆਦਮਪੁਰ ਉਪ ਚੋਣ ਅਤੇ ਸੂਬੇ ਭਰ ਵਿੱਚ ਹੋਣ ਵਾਲੀਆਂ ਪੰਚਾਇਤੀ ਚੋਣਾਂ ਨਾਲ ਵੀ ਜੋੜਿਆ ਜਾ ਰਿਹਾ ਹੈ।
ਨਿਯਮਾਂ ਮੁਤਾਬਕ ਉਸ ਨੂੰ ਸਾਲ ‘ਚ ਕਰੀਬ 90 ਦਿਨ ਦੀ ਛੁੱਟੀ ਮਿਲ ਸਕਦੀ ਹੈ। ਇਸ ਵਿੱਚ 21 ਦਿਨਾਂ ਦੀ ਫਰਲੋ ਅਤੇ 70 ਦਿਨਾਂ ਦੀ ਪੈਰੋਲ ਸ਼ਾਮਲ ਹੈ। ਇਸ ਸਾਲ ਫਰਵਰੀ ਵਿੱਚ ਡੇਰਾਮੁਖੀ ਨੇ 21 ਦਿਨਾਂ ਦੀ ਛੁੱਟੀ ਲਈ ਹੈ। ਇਸ ਤੋਂ ਬਾਅਦ ਡੇਰਾਮੁਖੀ ਨੇ ਜੂਨ ਮਹੀਨੇ ਵਿੱਚ ਇੱਕ ਮਹੀਨੇ ਲਈ ਪੈਰੋਲ ਲਈ ਹੈ। ਇਸ ਤਰ੍ਹਾਂ ਡੇਰਾਮੁਖੀ ਅਜੇ ਵੀ ਦਸੰਬਰ ਤੋਂ ਪਹਿਲਾਂ ਕਰੀਬ 40 ਦਿਨਾਂ ਲਈ ਪੈਰੋਲ ਲੈ ਸਕਦੇ ਹਨ।
ਡੇਰਾ ਮੁਖੀ ਨੂੰ ਫਿਰ ਤੋਂ ਪੈਰੋਲ ਦੇਣ ਦੀ ਤਿਆਰੀ
Total Views: 127 ,
Real Estate