ਭਗੌੜੇ ਗੈਂਗਸਟਰ ਦੀਪਕ ਟੀਨੂੰ ਦੀ ਪ੍ਰੇਮਿਕਾ ਗ੍ਰਿਫਤਾਰ

ਗੈਂਗਸਟਰ ਦੀਪਕ ਟੀਨੂੰ ਫਰਾਰ ਮਾਮਲੇ ‘ਚ ਪੰਜਾਬ ਏਜੀਟੀਐਫ ਨੇ ਟੀਨੂੰ ਦੀ ਪ੍ਰੇਮਿਕਾ ਨੂੰ ਮੁੰਬਈ ਤੋਂ ਗ੍ਰਿਫ਼ਤਾਰ ਕਰ ਲਿਆ ਹੈ ਤੇ ਉਸ ਤੋਂ ਬਾਅਦ ਉਸ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਉਸ ਨੂੰ ਮਾਨਸਾ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ ਮਾਨਸਾ ਪੁਲਿਸ ਨੂੰ 14 ਅਕਤੂਬਰ ਤੱਕ 5 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਹੈ।ਖ਼ਬਰਾਂ ਅਨੁਸਾਰ ਲੜਕੀ ਦਾ ਨਾਂ ਜਤਿੰਦਰ ਕੌਰ ਹੈ ਜੋ ਕਿ ਲੁਧਿਆਣਾ ਦੀ ਰਹਿਣ ਵਾਲੀ ਹੈ ਅਤੇ ਉਸ ਨੇ ਪੁਲਿਸ ਨੂੰ ਦੱਸਿਆ ਹੈ ਕਿ ਦੀਪਕ ਟੀਨੂੰ ਨੇ ਗੋਵਿੰਦਵਾਲ ਸਾਹਿਬ ‘ਚ ਫਰਾਰ ਹੋਣ ਦੀ ਯੋਜਨਾ ਬਣਾਈ ਅਤੇ ਕਾਮਯਾਬ ਹੋ ਗਿਆ।

Total Views: 228 ,
Real Estate