
ਵੈਨਕੂਵਰ ਵਿੱਚ ਕਾਮਾਗਾਟਾ ਮਾਰੂ ਬਿਰਤਾਂਤ ਦੀ ਯਾਦਗਾਰ ਨੂੰ ਮੁੜ ਨੁਕਸਾਨ ਪਹੁੰਚਾਇਆ ਗਿਆ ਹੈ। ਇਹ ਘਟਨਾ ਦੂਜੀ ਵਾਰ ਵਾਪਰੀ ਹੈ। ਵੈਨਕੂਵਰ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸ਼ੱਕੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੈਨਕੁਵਰ ਪੁਲਿਸ ਨੇ ਕਿਹਾ ਕਿ ਸ਼ੱਕੀਆਂ ਦੀ ਭਾਲ ‘ਚ ਸਮਾਂ ਲੱਗ ਸਕਦਾ ਹੈ ਪਰ ਅਜਿਹੀ ਹਰਕਤ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।ਪੁਲਿਸ ਨੇ ਕਿਹਾ ਕਿ ਉਹ ਸਿਰਫ਼ ਦੋਸ਼ੀਆਂ ਨੂੰ ਕਾਬੂ ਨਹੀਂ ਕਰਨਾ ਚਾਹੁੰਦੇ ਬਲਕਿ ਅਜਿਹੀ ਘਿਨਾਉਣੀ ਹਰਕਤ ਦੇ ਪਿੱਛੇ ਦਾ ਕਾਰਨ ਵੀ ਜਾਣਨਾ ਚਾਹੁੰਦੇ ਹਨ। ਵੈਨਕੂਵਰ ਪਾਰਕ ਬੋਰਡ ਦੇ ਮੁਖੀ ਸਟੂਅਰਟ ਮੈਕਿਨਨ ਨੇ ਕਿਹਾ ਕਿ ਇਸ ਘਟਨਾ ਦਾ ਉਨ੍ਹਾਂ ਨੂੰ ਬੇਹੱਦ ਅਫ਼ਸੋਸ ਹੈ ਅਤੇ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਨਾਲ ਕਈ ਨਰਮੀ ਨਹੀਂ ਵਰਤੀ ਜਾ ਸਕਦੀ।ਇਸ ਤੋਂ ਪਹਿਲਾਂ ਅਗਸਤ 2021 ‘ਚ ਇੱਕ ਸਿਰਫਿਰੇ ਵਿਅਕਤੀ ਨੇ 1914 ਦੀ ਇਤਿਹਾਸਕ ਘਟਨਾ ਨਾਲ ਸਬੰਧਤ ਯਾਦਗਾਰ ‘ਤੇ ਚਿੱਟਾ ਪੇਂਟ ਫੇਰ ਦਿੱਤਾ ਸੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਜਾਂਚਕਰਤਾਵਾਂ ਨਾਲ 604-717-0613 ‘ਤੇ ਸੰਪਰਕ ਕਰੇ।
Total Views: 228 ,
Real Estate















