ਸੰਨੀ ਦਿਓਲ ਗੁਆਚਿਆ, ਭਾਲਦੇ ਫਿਰਦੇ ਲੋਕ

ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਲਾਪਤਾ ਹੋਣ ਕਾਰਨ ਚਰਚਾ ਵਿੱਚ ਹਨ। ਉਨ੍ਹਾਂ ਦੇ ਸੰਸਦੀ ਹਲਕੇ ਵਿੱਚ ਨਾ ਦਿਸਣ ਤੋਂ ਨਾਰਾਜ਼ ਲੋਕ ਥਾਂ-ਥਾਂ ਉਨ੍ਹਾਂ ਦੇ ਗੁੰਮਸ਼ੁਦਗੀ ਦੇ ਪੋਸਟਰ ਲਗਾ ਰਹੇ ਹਨ। ਸਥਾਨਕ ਲੋਕਾਂ ਵੱਲੋਂ ਅਤੇ ਅੱਜ ਇੱਕ ਵਾਰ ਫਿਰ ਲੋਕ ਸਭਾ ਹਲਕਾ ਜਿੱਤਣ ਤੋਂ ਬਾਅਦ ਲਾਪਤਾ ਹੋਏ ਸੰਸਦ ਮੈਂਬਰ ਸੰਨੀ ਦਿਓਲ ਦੇ ਪੋਸਟਰ ਪਠਾਨਕੋਟ ਰੇਲਵੇ ਸਟੇਸ਼ਨ ‘ਤੇ ਲਗਾਏ ਗਏ ਹਨ।ਪੋਸਟਰਾਂ ‘ਤੇ ਸੰਨੀ ਦਿਓਲ ਦੀ ਫੋਟੋ ਦੇ ਉੱਪਰ ‘ਗੁੰਮਸ਼ੁਦਾ ਦੀ ਤਲਾਸ਼’ ਅਤੇ ਫੋਟੋ ਦੇ ਹੇਠਾਂ ‘ਸੰਨੀ ਦਿਓਲ (ਐਮ ਪੀ ਗੁਰਦਾਸਪੁਰ)’ ਲਿਖਿਆ ਹੋਇਆ ਹੈ। ਲੋਕਾਂ ਨੇ ਕਿਹਾ ਕਿ ਸੰਨੀ ਦਿਓਲ ਸੰਸਦ ਮੈਂਬਰ ਬਣਨ ਤੋਂ ਬਾਅਦ ਗੁਰਦਾਸਪੁਰ ਤੋਂ ਗਾਇਬ ਹਨ।ਸੰਨੀ ਦਿਓਲ ਨੇ ਸਾਲ 2019 ਵਿਚ ਭਾਜਪਾ ਦੀ ਟਿਕਟ ‘ਤੇ ਗੁਰਦਾਸਪੁਰ ਤੋਂ ਆਪਣੀ ਪਹਿਲੀ ਲੋਕ ਸਭਾ ਚੋਣ ਲੜੀ ਅਤੇ ਜਿੱਤੀ ਸੀ। ਉਨ੍ਹਾਂ ਨੇ ਤਤਕਾਲੀ ਕਾਂਗਰਸੀ ਆਗੂ ਸੁਨੀਲ ਜਾਖੜ ਨੂੰ ਹਰਾਇਆ ਸੀ। ਪਰ ਲੰਬੇ ਸਮੇਂ ਤੋਂ ਸੰਨੀ ਦਿਓਲ ਦੇ ਆਪਣੇ ਸੰਸਦੀ ਹਲਕੇ ਤੋਂ ਦੂਰੀ ਬਣਾਏ ਜਾਣ ਦੀਆਂ ਚਰਚਾਵਾਂ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਵਿਰੋਧੀ ਸੁਨੀਲ ਜਾਖੜ ਵੀ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ।

Total Views: 254 ,
Real Estate