
ਜੰਮੂ -ਕਸ਼ਮੀਰ ‘ਚ ਡਾਇਰੈਕਟਰ ਜਨਰਲ ਆਫ਼ ਪੁਲਿਸ (ਜੇਲ੍ਹਾਂ) ਹੇਮੰਤ ਕੁਮਾਰ ਲੋਹੀਆ ਦੀ ਹੱਤਿਆ ਤੋਂ ਸਮੁੱਚਾ ਪ੍ਰਸ਼ਾਸਨਿਕ ਸਟਾਫ਼ ਸਦਮੇ ‘ਚ ਹੈ। ਉਸ ਦੇ ਘਰੇਲੂ ਨੌਕਰ ਦਾ ਨਾਂ ਮੁੱਖ ਸ਼ੱਕੀ ਵਜੋਂ ਸਾਹਮਣੇ ਆਇਆ ਹੈ। ਘਟਨਾ ਦੇ ਬਾਅਦ ਤੋਂ ਨੌਕਰ ਸੀ, ਜਿਸ ਨੂੰ ਪੁਲਿਸ ਨੇ ਮੰਗਲਵਾਰ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਉਸ ਦੀ ਗ੍ਰਿਫਤਾਰੀ ਲਈ ਵੱਡੇ ਪੱਧਰ ‘ਤੇ ਮੁਹਿੰਮ ਚਲਾਈ ਸੀ। ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ ਤਾਂ ਜੋ ਸ਼ੱਕੀ ਇਲਾਕਾ ਛੱਡ ਨਾ ਸਕੇ। ਇਸ ਦੌਰਾਨ ਸ਼ੱਕੀ ਕਾਤਲ ਨੌਕਰ ਦੀ ਡਾਇਰੀ ਬਰਾਮਦ ਹੋਈ ਹੈ। ਭਾਰਤੀ ਪੁਲਿਸ ਸੇਵਾ ਦੇ ਅਧਿਕਾਰੀ ਐਚ ਕੇ ਲੋਹੀਆ ਨੂੰ ਦੋ ਮਹੀਨੇ ਪਹਿਲਾਂ ਜੰਮੂ-ਕਸ਼ਮੀਰ ਦੇ ਜੇਲ੍ਹ ਵਿਭਾਗ ਦਾ ਨਵਾਂ ਡਾਇਰੈਕਟਰ ਜਨਰਲ ਆਫ਼ ਪੁਲਿਸ ਨਿਯੁਕਤ ਕੀਤਾ ਗਿਆ ਸੀ।
Total Views: 331 ,
Real Estate





















