ਬਲਦੇਵ ਸੜਕਨਾਮਾ ਦੇ ਨਾਵਲ ‘ਜਿਓਣਾ ਮੌੜ’ ਤੇ ਸੰਵਾਦ ਰਚਾਇਆ
ਬਠਿੰਡਾ, 2 ਅਕਤੂਬਰ, ਬਲਵਿੰਦਰ ਸਿੰਘ ਭੁੱਲਰ
ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਵੱਲੋਂ ‘ਕਿਛੁ ਕਹੀਏ ਕਿਛੁ ਸੁਣੀਐ’ ਦੀ ਲੜੀ ਤਹਿਤ ਸਥਾਨਕ ਟੀਚਰਜ ਹੋਮ ਵਿਖੇ ਉ¤ਘੇ ਸਾਹਿਤਕਾਰ ਲੇਖਕ ਬਲਦੇਵ ਸਿੰਘ ਸੜਕਨਾਮਾ ਦੇ ਨਵੇਂ ਨਾਵਲ ‘‘ਜਿਓਣਾ ਮੌੜ’’ ਤੇ ਸੰਵਾਦ ਰਚਾਇਆ ਗਆ। ਜਿਸਦੀ ਪ੍ਰਧਾਨਗੀ ਸ੍ਰੀ ਰਾਜਪਾਲ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਸ੍ਰੀ ਗੋਪਾਲ ਸਿੰਘ ਐਸ ਡੀ ਐਮ ਬਰਨਾਲਾ ਨੇ ਸਿਰਕਤ ਕੀਤੀ। ਪ੍ਰਧਾਨਗੀ ਮੰਡਲ ਵਿੱਗ ਸ੍ਰੀ ਅਤਰਜੀਤ, ਸ੍ਰੀ ਜਸਪਾਲ ਮਾਨਖੇੜਾ ਵੀ ਮੌਜੂਦ ਸਨ।
ਆਰੰਭ ਵਿੱਚ ਸਭਾ ਦੇ ਪ੍ਰਧਾਨ ਸ੍ਰੀ ਮਾਨਖੇੜਾ ਵੱਲੋਂ ਸਮੂੰਹ ਹਾਜਰੀਨ ਨੂੰ ਜੀ ਆਇਆਂ ਕਿਹਾ ਗਿਆ। ਇਸ ਉਪਰੰਤ ਜਸਵੀਰ ਕਲਸੀ ਨੇ ਪੇਪਰ ਪੜਦਿਆਂ ਕਿਹਾ ਕਿ ਇਤਿਹਾਸ ਦੂਰ ਅਤੀਤ ਦਾ ਅੰਗ ਹੁੰਦਾ ਹੈ, ਜਿਸਨੂੰ ਇਸ ਨਾਵਲ ’ਚ ਰੌਚਕਤਾ ਤੇ ਉਤਸੁਕਤਾ ਨਾਲ ਪੇਸ ਕੀਤਾ ਗਿਆ ਹੈ। ਡਾ: ਅਰਵਿੰਦਰ ਕੌਰ ਕਾਲੜਾ ਨੇ ਆਪਣੇ ਪੇਪਰ ਵਿੱਚ ਕਿਹਾ ਕਿ ਨਾਵਲ ਦਾ ਮੁੱਖ ਪਾਤਰ ਜਿਓਣਾ ਮੌੜ ਰਜਵਾੜਾਸ਼ਾਹੀ, ਜਗੀਰਦਾਰੀ, ਰਿਆਸਤੀ ਸਮੇਂ ਦਾ ਪ੍ਰਤੀਕਰਮ ਹੀ ਸੀ। ਉਹ ਅਣਖ, ਬਗਾਵਤ ਦਾ ਪ੍ਰਤੀਕ ਬਣਕੇ ਉਂਭਰਦਾ ਹੈ ਡਾਕੂ ਨਹੀਂ।
ਬਹਿਸ ਦਾ ਆਗਾਜ਼ ਕਰਦਿਆਂ ਸ੍ਰੀ ਅਤਰਜੀਤ ਨੇ ਕਿਹਾ ਕਿ ਜੋ ਸਕੂਲਾਂ, ਕਾਲਜਾਂ ਵਿੱਚ ਪੜਇਆ ਜਾਂਦਾ ਹੈ, ਉਹ ਸਾਡਾ ਇਤਿਹਾਸ ਨਹੀਂ ਹੁੰਦਾ, ਕਿਉਂਕਿ ਰਾਜਸੱਤਾ ਤੇ ਕਾਬਜ ਜਮਾਤ ਆਪਣੇ ਵੱਲੋਂ ਅਜਿਹਾ ਇਤਿਹਾਸ ਸਿਰਜਦੀ ਹੈ। ਅਸਲ ਇਤਿਹਾਸ ਸਿਲੇਬਸ ਤੋਂ ਬਾਹਰ ਗਲਪ ਚੋਂ ਜਾਣਿਆਂ ਜਾ ਸਕਦਾ ਹੈ। ਬਹਿਸ ਵਿੱਚ ਭਾਗ ਲੈਂਦਿਆਂ ਡਾ: ਸੁਰਜੀਤ ਬਰਾੜ ਨੇ ਕਿਹਾ ਕਿ ਨਾਵਲ ਦੇ ਮੁੱਖ ਪਾਤਰ ਵੱਲੋਂ ਮਾਰੀ ਸੱਟ ਮੁਜਾਰਾ ਲਹਿਰ ਤੱਕ ਆਉਂਦੀ ਹੈ। ਸ੍ਰੀ ਜੇ ਸੀ ਪਰਿੰਦਾ ਨੇ ਕਿਹਾ ਕਿ ਨਾਵਲ ਰੌਚਕਤਾ ਦਾ ਕਥਾ ਰਸ ਹੈ। ਇਸ ਬਹਿਸ ਵਿੱਚ ਪ੍ਰੋ: ਪਰਗਟ ਬਰਾੜ, ਆਗਾਜਵੀਰ, ਜਸਵਿੰਦਰ ਜਸ ਅਤੇ ਦਰਸ਼ਨ ਜੋਗਾ ਆਦਿ ਨੇ ਭਾਗ ਲਿਆ।
ਸਵਾਲਾਂ ਦੇ ਜਵਾਬ ਦਿੰਦਿਆਂ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਨੇ ਕਿਹਾ ਕਿ ਲੇਖਕ ਦੀ ਇੱਕ ਸੀਮਾ ਹੁੰਦੀ ਹੈ, ਖਾਸ ਕਰਕੇ ਇਤਿਹਾਸਕ ਨਾਵਲ ਵਿੱਚ। ਉਹਨਾਂ ਮੰਨਿਆਂ ਕਿ ਜਿੱਥੇ ਲੋੜ ਸੀ ਮਿੱਥਾਂ ਤੋੜਣ ਦਾ ਯਤਨਕੀਤਾ ਗਿਆ ਹੈ। ਉਹਨਾਂ ਕਿਹਾ ਕਿ ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਨਾ ਦੇਣ ਵਾਲੀਆਂ ਰਚਨਾਵਾਂ ਰਚਣ ਦੀ ਲੋੜ ਹੈ। ਪ੍ਰ੍ਰਧਾਨਗੀ ਭਾਸ਼ਣ ਕਰਦਿਆਂ ਸ੍ਰੀ ਰਾਜਪਾਲ ਨੇ ਕਿਹਾ ਕਿ ਚਰਚਾ ਚੋਂ ਵੀ ਇਹ ਗੱਲ ਉ¤ਭਰ ਕੇ ਸਾਹਮਦੇ ਆਈ ਹੈ ਕਿ ਪਾਤਰ ਮਾਲਵੇ ਦੇ ਖਿੱਤੇ ਦਾ ਇੱਕ ਲੋਕਧਾਰਾ ਦਾ ਨਾਇਕ ਹੈ। ਉਹਨਾਂ ਕਿਹਾ ਕਿ ਸਮੇਂ ਦੇ ਹਾਕਮਾਂ ਵੱਲੋਂ ਪੈਦਾ ਕੀਤੇ ਜਾਣ ਵਾਲੇ ਅਖੌਤੀ ਨਾਇਕਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।
ਇਸ ਦੌਰਾਨ ਕਾਰਜਕਾਰੀ ਮੈਂਬਰ ਬਲਵਿੰਦਰ ਸਿੰਘ ਭੁੱਲਰ ਮਤਾ ਪੇਸ਼ ਕੀਤਾ ਕਿ ਸ਼ਹਿਰ ’ਚ ਬਣ ਰਹੇ ਆਡੀਟੋਰੀਅਮ ਦੀ ਇਮਾਰਤ ਵਿੱਚ ਸਭਾ ਦੇ ਦਫ਼ਤਰ ਲਈ ਇੱਕ ਕਮਰਾ ਦਿੱਤਾ ਜਾਵੇ ਅਤੇ ਆਡੀਟੋਰੀਅਮ ਕਮੇਟੀ ਵਿੱਚ ਲੇਖਕਾਂ ਨੂੰ ਸ਼ਾਮਲ ਕੀਤਾ ਜਾਵੇ। ਸਮੂੰਹ ਹਾਜਰੀਨ ਨੇ ਉਕਤ ਮਤੇ ਨੂੰ ਸਰਵਸੰਮਤੀ ਨਾਲ ਪ੍ਰਵਾਨ ਕੀਤਾ। ਇਸ ਮੌਕੇ ਸਰਵ ਸ੍ਰੀ ਜਗਮੇਲ ਸਿਘ, ਬਲਕਰਨ ਸਿੰਘ ਬਰਾੜ, ਹਰਮਿੰਦਰ ਢਿੱਲੋਂ, ਸੁਰਿੰਦਰਪ੍ਰੀਤ ਘਣੀਆਂ, ਅਮਰਜੀਤ ਪੇਂਟਰ, ਭੁਪਿੰਦਰ ਮਾਨ, ਅਮਨਦੀਪ ਕੌਰ ਮਾਨ, ਪ੍ਰਿਤਪਾਲ ਸਿੰਘ, ਸੁਖਦਰਸਨ ਗਰਗ, ਭੁਪਿੰਦਰ ਮਾਨ, ਅਮਨਦੀਪ ਦਾਤੇਵਾਸੀਆ, ਕੁਲਦੀਪ ਬੰਗੀ, ਭੁਪਿੰਦਰ ਸੰਧੂ ਆਦਿ ਵੀ ਹਾਜਰ ਸਨ। ਸਟੇਜ ਸਕੱਤਰ ਦੀ ਭੂਮਿਕਾ ਸ੍ਰੀ ਰਣਜੀਤ ਗੌਰਵ ਜਨਰਲ ਸਕੱਤਰ ਨੇ ਬਾਖੂਬੀ ਨਿਭਾਈ। ਅਖ਼ੀਰ ਵਿੱਚ ਸਭਾ ਦੇ ਮੀਤ ਪ੍ਰਧਾਨ ਸ੍ਰੀ ਦਿਲਬਾਗ ਸਿੰਘ ਨੇ ਸਭਨਾਂ ਦਾ ਧੰਨਵਾਦ ਕੀਤਾ।