ਇੰਡੋਨੇਸ਼ੀਆ ਫੁੱਟਬਾਲ ਮੈਚ ਦੌਰਾਨ 174 ਮੌਤਾਂ

ਇੰਡੋਨੇਸ਼ੀਆ ਵਿੱਚ ਸ਼ਨੀਵਾਰ ਨੂੰ ਇੱਕ ਫੁੱਟਬਾਲ ਮੈਚ ਦੌਰਾਨ ਭੜਕੇ ਦੰਗੇ ਅਤੇ ਭਗਦੜ ਵਿੱਚ ਕਰੀਬ 174 ਜਣਿਆਂ ਦੀ ਮੌਤ ਹੋ ਗਈ ਤੇ ਵੱਡੀ ਗਿਣਤੀ ਵਿੱਚ ਲੋਕ ਜ਼ਖ਼ਮੀ ਹੋਏ ਹਨ। ਇਸ ਨੂੰ ਦੁਨੀਆਂ ਵਿੱਚ ਹੋਏ ਹੁਣ ਤੱਕ ਦੇ ਸਭ ਤੋਂ ਵੱਡੇ ਸਟੇਡੀਅਮ ਹਾਦਸਿਆਂ ਵਿੱਚੋਂ ਇੱਕ ਦੱਸਿਆ ਗਿਆ ਹੈ ।ਹਿੰਸਾ ਉਦੋਂ ਭੜਕੀ ਜਦੋਂ ਮੈਚ ਹਰਾਉਣ ਵਾਲੀ ਟੀਮ ਦੇ ਸਮਰਥਕ ਭੜਕ ਉੱਠੇ ਅਤੇ ਮੈਦਾਨ ਵਿੱਚ ਆ ਗਏ।ਪੂਰਬੀ ਜਾਵਾ ਸੂਬੇ ਵਿੱਚ ਅਰੇਮਾ ਐੱਫ਼ਸੀ ਅਤੇ ਪਰਸਾਬੁਆਏ ਸੁਰਬਾਇਆ ਕਲੱਬ ਦੀਆਂ ਟੀਮਾਂ ਵਿਚਾਲੇ ਮੈਚ ਚੱਲ ਰਿਹਾ ਸੀ।ਅਰੇਮਾ ਨੂੰ 2-3 ਦੇ ਅੰਕਾਂ ਨਾਲ ਹਾਰਦਿਆਂ ਦੇਖ ਉਸਦੇ ਸਮਰਥਕ ਮੈਚ ਵਿਚ ਦਾਖ਼ਲ ਹੋਣ ਲੱਗੇ ਹਨ।ਬੇਕਾਬੂ ਭੀੜ ਨੂੰ ਕਾਬੂ ਕਰਨ ਲਈ ਹੰਝੂ ਗੈਸ ਦੇ ਗੋਲ਼ੇ ਦਾਗੇ ਗਏ ਅਤੇ ਇਸ ਹਫ਼ੜਾ-ਦਫ਼ੜੀ ਵਿਚ ਸਟੇਡੀਅਮ ਵਿਚ ਭਗਦੜ ਮੱਚ ਗਈ।ਵਿਡੀਓਜ਼ ਵਿੱਚ ਆਖਰੀ ਸੀਟੀ ਤੋਂ ਬਾਅਦ ਪ੍ਰਸ਼ੰਸਕਾਂ ਨੂੰ ਪਿੱਚ ਵੱਲ ਦੌੜਦੇ ਦੇਖਿਆ ਗਿਆ।
ਪੀਐਸਐਸਆਈ ਦੇ ਜਨਰਲ ਚੇਅਰ ਮੁਹੰਮਦ ਇਰੀਆਵਾਨ ਨੇ ਆਪਣੀ ਵੈਬਸਾਈਟ ‘ਤੇ ਇੱਕ ਅਧਿਕਾਰਤ ਬਿਆਨ ਰਾਹੀਂ ਲਿਖਿਆ, “ਪੀਐਸਐਸਆਈ ਨੂੰ ਕੰਜੂਰੂਹਾਨ ਸਟੇਡੀਅਮ ਵਿੱਚ ਅਰੇਮਾਨੀਆ ਸਮਰਥਕਾਂ ਦੀਆਂ ਕਾਰਵਾਈਆਂ ‘ਤੇ ਅਫਸੋਸ ਹੈ। ਅਸੀਂ ਇਸ ਘਟਨਾ ਲਈ ਪੀੜਤ ਪਰਿਵਾਰਾਂ ਅਤੇ ਸਾਰੀਆਂ ਧਿਰਾਂ ਤੋਂ ਮੁਆਫੀ ਮੰਗਦੇ ਹਾਂ।”

Total Views: 262 ,
Real Estate