
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਜਗਦੀਸ਼ ਸਿੰਘ ਝੀਂਡਾ ਨੂੰ ਕਮੇਟੀ ਦੇ ਨਵੇਂ ਪ੍ਰਧਾਨ ਚੁਣੇ ਜਾਂ ਦਾ ਦਾਅਵਾ ਕੀਤਾ ਗਿਆ ਹੈ । ਝੀਂਡਾ ਦਾ ਕਹਿਣਾ ਹੈ ਕਿ ਕਮੇਟੀ ਦੇ ਕੁੱਲ 35 ਵਿਚੋਂ 33 ਮੈਂਬਰਾਂ ਨੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਥਾਂ ਉਨ੍ਹਾਂ ਨੂੰ ਪ੍ਰਧਾਨ ਚੁਣਿਆ ਹੈ। ਇਹ ਚੋਣ ਕੈਥਲ ਵਿਖੇ ਹੋਈ। ਦੂਜੇ ਪਾਸੇ ਜਥੇਦਾਰ ਦਾਦੂਵਾਲ ਨੇ ਇਸ ਦਾਅਵੇ ਦਾ ਖੰਡਨ ਕਰਦੇ ਹੋਏ ਕਿਹਾ ਕਿ ਨਾ ਤਾਂ ਗਿਣਤੀ ਹੀ ਪੂਰੀ ਸੀ। ਉਨ੍ਹਾਂ ਕਿਹਾ ਕਿ ਅੱਜ ਕੋਈ ਜਨਰਲ ਹਾਊਸ ਨਹੀਂ ਬੁਲਾਇਆ ਗਿਆ ਸੀ ਜਿਸ ਵਿਚ ਕੀ ਚੋਣ ਹੋਣੀ ਬਣਦੀ ਹੈ । ਉਨ੍ਹਾਂ ਕਿਹਾ ਕਿ ਅੱਜ ਇਕ ਧੜੇ ਦੀ ਮੀਟਿੰਗ ਸੀ ਜੋ ਕਿ ਇਕ ਪ੍ਰਾਈਵੇਟ ਘਰ ਵਿਚ ਹੋਈ ਜੋ ਕਿ ਗੈਰ -ਸਵਿਧਾਨਕ ਅਤੇ ਗੈਰ-ਕਾਨੂੰਨੀ ਸੀ । ਉਨ੍ਹਾਂ ਕਿਹਾ ਕਿ ਜਨਰਲ ਹਾਊਸ ਦਾ ਇਜਲਾਸ ਬੁਲਾਇਆ ਜਾਵੇਗਾ ਫੇਰ ਉਸ ਵਿਚ ਨਿਰਣਾ ਹੋਵੇਗਾ ਕਿ ਕਿਸ ਦੀ ਚੋਣ ਹੁੰਦੀ ਹੈ ।
Total Views: 351 ,
Real Estate
















