ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਮਾਮਲੇ ‘ਚ ਫੌਜ ਦਾ ਜਵਾਨ ਗ੍ਰਿਫ਼ਤਾਰ

ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਮਾਮਲੇ ਵਿੱਚ ਪੁਲਿਸ ਵੱਲੋਂ ਚੌਥੀ ਗ੍ਰਿਫ਼ਤਾਰੀ ਅਰੁਣਾਚਲ ਪ੍ਰਦੇਸ਼ ਤੋਂ ਕੀਤੀ ਗਈ ਹੈ।ਗ੍ਰਿਫ਼ਤਾਰ ਕੀਤਾ ਗਏ ਮੁਲਜ਼ਮ ਦੀ ਪਛਾਣ ਸੰਜੀਵ ਸਿੰਘ ਵੱਜੋਂ ਹੋਈ ਹੈ ਜੋ ਕਿ ਭਾਰਤੀ ਫੌਜ ਦਾ ਮੁਲਾਜ਼ਮ ਹੈ ਅਤੇ ਕਥਿਤ ਤੌਰ ‘ਤੇ ਕੇਸ ਵਿੱਚ ਪਹਿਲਾਂ ਤੋਂ ਗ੍ਰਿਫ਼ਤਾਰ ਕੁੜੀ ਨੂੰ ਬਲੈਕਮੇਲ ਕਰਦਾ ਸੀ।ਇਸ ਮਾਮਲੇ ਵਿੱਚ ਇੱਕ ਕੁੜੀ ਸਮੇਤ ਤਿੰਨ ਲੋਕਾਂ ਦੀ ਗ੍ਰਿਫ਼ਤਾਰੀ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ।ਭਾਰਤੀ ਫੌਜ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਅਜਿਹੀ ਕਿਸੇ ਵੀ ਕਾਰਵਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਚੰਡੀਗੜ੍ਹ ਯੂਨੀਵਰਸਿਟੀ ਦੀਆਂ ਕੁਝ ਕੁੜੀਆਂ ਵੱਲੋਂ ਇਲਜ਼ਾਮ ਲਗਾਇਆ ਗਿਆ ਸੀ ਕਿ ਉਨ੍ਹਾਂ ਦੀਆਂ ਕਥਿਤ ਵੀਡੀਓਜ਼ ਬਣਾ ਕੇ ਬਾਹਰ ਕਿਸੇ ਮੁੰਡੇ ਨੂੰ ਭੇਜੀਆਂ ਗਈਆਂ ਸਨ। ਹਾਲਾਂਕਿ ਮੁਲਜ਼ਮ ਕੁੜੀ ਨੇ ਇਹ ਕਬੂਲਿਆ ਸੀ ਕਿ ਉਸ ਨੇ ਸਿਰਫ਼ ਆਪਣੀ ਹੀ ਵੀਡੀਓ ਬਣਾ ਕੇ ਭੇਜੀ ਸੀ, ਕਿਸੇ ਹੋਰ ਕੁੜੀ ਦੀ ਨਹੀਂ। ਪੁਲਿਸ ਜਾਂਚ ਜਾਰੀ ਹੈ ।

Total Views: 305 ,
Real Estate