ਸਾਬਕਾ ਅਕਾਲੀ ਆਗੂ ਸੁੱਚਾ ਲੰਗਾਹ ‘ਤੇ ਜਬਰ ਜਨਾਹ ਦਾ ਦੋਸ਼ ਲਾਉਣ ਵਾਲੀ ਔਰਤ ਆਈ ਸਾਹਮਣੇ

ਕਿਹਾ ਰੰਧਾਵਾ ਦੇ ਕਹਿਣ ਤੇ ਵੀਡੀਓ ਕੀਤੀ ਸੀ ਵਾਇਰਲ !

ਸਾਲ 2017 ‘ਚ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ‘ਤੇ ਜਬਰ ਜਨਾਹ ਦਾ ਦੋਸ਼ ਲਾਉਣ ਵਾਲੀ ਔਰਤ ਹੁਣ ਮੀਡੀਆ ਸਾਹਮਣੇ ਆ ਗਈ ਹੈ। ਔਰਤ ਨੇ ਦੱਸਿਆ ਕਿ ਸੁੱਚਾ ਸਿੰਘ ਲੰਗਾਹ ਨਾਲ ਉਸ ਦੀ ਵੀਡੀਓ ਵਾਇਰਲ ਹੋਈ ਸੀ। ਇਹ ਵੀਡੀਓ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵਾਇਰਲ ਕੀਤੀ ਸੀ। ਚੰਡੀਗੜ੍ਹ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਔਰਤ ਨੇ ਦੱਸਿਆ ਕਿ ਗੁਰਦਾਸਪੁਰ ‘ਚ ਲੋਕ ਸਭਾ ਦੀ ਜ਼ਿਮਨੀ ਚੋਣ ਸੀ। ਰੰਧਾਵਾ ਨੇ ਜ਼ਿਮਨੀ ਚੋਣ ‘ਚ ਜਿੱਤ ਯਕੀਨੀ ਬਣਾਉਣ ਲਈ ਇਹ ਵੀਡੀਓ ਵਾਇਰਲ ਕੀਤੀ ਸੀ। ਗੁਰਦਾਸਪੁਰ ‘ਚ 2017 ‘ਚ ਲੋਕ ਸਭਾ ਲਈ ਜ਼ਿਮਨੀ ਚੋਣ ਹੋਈ ਸੀ। ਇਸ ਵੀਡੀਓ ਦੇ ਆਉਣ ਨਾਲ ਸੁੱਚਾ ਸਿੰਘ ਲੰਗਾਹ ਦਾ ਸਿਆਸੀ ਕਰੀਅਰ ਖਤਮ ਹੋ ਗਿਆ ਸੀ। ਚੰਡੀਗੜ੍ਹ ਪ੍ਰੈੱਸ ਕਲੱਬ ‘ਚ ਔਰਤ ਨੇ ਦੱਸਿਆ ਕਿ ਉਸ ਦੇ ਲੰਗਾਹ ਨਾਲ ਸੰਬੰਧ ਸਨ। ਹਾਲਾਂਕਿ ਔਰਤ ਇੰਨੇ ਸਾਲਾਂ ਬਾਅਦ ਸਾਹਮਣੇ ਆਉਣ ਦਾ ਕਾਰਨ ਨਹੀਂ ਦੱਸ ਸਕੀ।
ਸੁਖਜਿੰਦਰ ਸਿੰਘ ਦੂਜੇ ਪਾਸੇ ਰੰਧਾਵਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਨਾ ਤਾਂ ਔਰਤ ਨਾਲ ਕੋਈ ਸਬੰਧ ਹੈ ਤੇ ਨਾ ਹੀ ਵੀਡੀਓ ਵਾਇਰਲ ਕਰਨ ਦਾ। ਪਹਿਲਾਂ ਔਰਤ ਜਬਰ ਜਨਾਹ ਦਾ ਇਲਜ਼ਾਮ ਲਾਉਂਦੀ ਹੈ ਬਾਅਦ ‘ਚ ਮੁੱਕਰ ਜਾਂਦੀ ਹੈ। ਰੰਧਾਵਾ ਨੇ ਕਿਹਾ ਕਿ ਉਹ ਔਰਤ ਖਿਲਾਫ ਮਾਣਹਾਨੀ ਦਾ ਕੇਸ ਦਰਜ ਕਰਵਾਉਣਗੇ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਔਰਤ ਨੇ ਲੰਗਾਹ ‘ਤੇ ਜਬਰ ਜਨਾਹ ਦਾ ਦੋਸ਼ ਲਗਾਇਆ ਸੀ। ਇਹ ਇਲਜ਼ਾਮ ਗੁਰਦਾਸਪੁਰ ਜਿਮਨੀ ਚੋਣ ‘ਚ ਵੋਟਿੰਗ ਤੋਂ ਠੀਕ ਪਹਿਲਾਂ ਲਗਾਇਆ ਗਿਆ ਸੀ। ਔਰਤ ਦੀ ਸ਼ਿਕਾਇਤ ‘ਤੇ ਲੰਗਾਹ ਖਿਲਾਫ ਥਾਣਾ ਸਿਟੀ ਗੁਰਦਾਸਪੁਰ ‘ਚ 28 ਅਕਤੂਬਰ 2017 ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਔਰਤ ਨੇ ਉਦੋਂ ਦੋਸ਼ ਲਾਇਆ ਸੀ ਕਿ ਲੰਗਾਹ ਨੇ ਸਾਲ 2009 ਵਿੱਚ ਉਸ ਨਾਲ ਜਬਰ ਜਨਾਹ ਕੀਤਾ ਸੀ। ਔਰਤ ਨੇ ਇਹ ਵੀ ਦੋਸ਼ ਲਾਇਆ ਸੀ ਕਿ ਲੰਗਾਹ ਨੇ ਧੋਖੇ ਨਾਲ ਉਸ ਦੀ ਜਾਇਦਾਦ ਵੇਚ ਦਿੱਤੀ ਤੇ ਕਈ ਲੱਖ ਰੁਪਏ ਹੜੱਪ ਲਏ। ਔਰਤ ਦੀ ਸ਼ਿਕਾਇਤ ‘ਤੇ ਲੰਗਾਹ ਖਿਲਾਫ ਆਈਪੀਸੀ ਦੀ ਧਾਰਾ 376 (ਬਲਾਤਕਾਰ), 384 (ਫਿਰੌਤੀ), 420 (ਧੋਖਾਧੜੀ) ਅਤੇ 506 (ਅਪਰਾਧਿਕ ਧਮਕੀ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

Total Views: 197 ,
Real Estate