ਨਸ਼ਾ ਤਸਕਰਾਂ ਦੀ ਆਉਣ ਵਾਲੀ ਹੈ ਸ਼ਾਮਤ: ਤਰਲ ਪਦਾਰਥ ਗ੍ਰਾਮਾਂ ‘ਚ ਤੋਲੇ ਜਾਣਗੇ : ‘ਜਮਾਨਤ ਤਾਂ ਭੁੱਲ ਜੋ ਫਿਰ’

ਏਜੀ ਪੰਜਾਬ ਦਫਤਰ ਦੀ ਨਸ਼ਿਆਂ ਖਿਲਾਫ ਨਵੀਂ ਪਹਿਲਕਦਮੀ ਕੀਤੀ। ਏਜੀ ਵਿਨੋਦ ਘਈ ਨੇ ਐਫਐਸਐਲ ਨੂੰ ਪੱਤਰ ਲਿਖਿਆ ਹੈ। ਤਰਲ ਨਸ਼ੀਲੇ ਪਦਾਰਥ ਦੀ ਮਾਤਰਾ ਨੂੰ ਹੁਣ ਗ੍ਰਾਮ ਵਿੱਚ ਤਬਦੀਲ ਕਰਨਾ ਹੋਵੇਗਾ। ਇਸ ਦੇ ਐਡਵੋਕੇਟ ਜਨਰਲ ਵਿਨੋਦ ਘਈ ਨੇ 3 ਲਾਅ ਅਫਸਰਾਂ ਦੀ ਕਮੇਟੀ ਬਣਾਈ ਹੈ।ਸਾਲ 2019 ਵਿੱਚ ਹਾਈ ਕੋਰਟ ਨੇ ਐਨਡੀਪੀਐਸ ਦੇ ਇੱਕ ਮਾਮਲੇ ਵਿੱਚ ਨਿਰਦੇਸ਼ ਦਿੱਤੇ ਸਨ। ਜਿਸ ਵਿੱਚ ਤਰਲ ਨਸ਼ੇ ਨੂੰ ਗ੍ਰਾਮ ਵਿੱਚ ਦੱਸਣ ਬਾਰੇ ਕਿਹਾ ਸੀ। ਕਿਉਂਕਿ ਐਨ।ਡੀ।ਪੀ।ਐਸ ਐਕਟ ਤਹਿਤ ਹਰ ਨਸ਼ਾ ਗ੍ਰਾਮ ਵਿੱਚ ਹੀ ਦੱਸਣਾ ਪੈਂਦਾ ਹੈ। ਇਸ ਤੋਂ ਬਾਅਦ ਹੀ ਇਸ ਦੀ ਵਪਾਰਕ ਮਾਤਰਾ ਦਾ ਪਤਾ ਲੱਗ ਸਕੇਗਾ। ਪਰ ਉਦੋਂ ਤੋਂ ਇਨ੍ਹਾਂ ਹੁਕਮਾਂ ਦੀ ਪਾਲਣਾ ਨਹੀਂ ਹੋ ਰਹੀ ਸੀ। ਇਸ ਤੋਂ ਪਹਿਲਾਂ ਜਦੋਂ ਵੀ ਕਿਸੇ ਮੁਲਜ਼ਮ ਕੋਲੋਂ ਤਰਲ ਨਸ਼ੀਲਾ ਪਦਾਰਥ ਬਰਾਮਦ ਹੁੰਦਾ ਹੈ। ਇਹਦੀ ਮਾਤਰਾ ਲੀਟਰ ਵਿੱਚ ਹੁੰਦੀ ਹੈ। ਇਸ ਦੀ ਮਾਤਰਾ ਗ੍ਰਾਮ ਵਿੱਚ ਨਾ ਹੋਣ ਕਾਰਨ ਐਨਡੀਓਐਸ ਐਕਟ ਵਿੱਚ ਇਸ ਦੀ ਵਪਾਰਕ ਮਾਤਰਾ ਦਾ ਸਹੀ ਅੰਦਾਜ਼ਾ ਨਹੀਂ ਲਾਇਆ ਜਾ ਸਕਿਆ, ਜਿਸ ਕਾਰਨ ਮੁਲਜ਼ਮਾਂ ਨੂੰ ਜਲਦੀ ਜ਼ਮਾਨਤ ਮਿਲ ਜਾਂਦੀ ਸੀ। ਉਦਾਹਰਨ ਵਜੋਂ ਬੇਪ੍ਰੋਨੋਰਫਿਨ ਅਤੇ ਤਰਲ ਦਵਾਈਆਂ ਜਿਵੇਂ ਕਿ ਕੋਡੀਨ ਦੇ ਟੀਕੇ। ਹੁਣ ਪੰਜਾਬ ਦੇ ਸਾਰੇ ਕਾਨੂੰਨ ਅਧਿਕਾਰੀ ਏਜੀ ਵੱਲੋਂ ਬਣਾਈ ਗਈ 3 ਮੈਂਬਰੀ ਕਮੇਟੀ ਨਾਲ ਤਾਲਮੇਲ ਕਰਨਗੇ। ਇਹ ਕਮੇਟੀ ਬਿਊਰੋ ਆਫ ਇਨਵੈਸਟੀਗੇਸ਼ਨ ਅਤੇ ਐਫਐਸਐਲ ਨਾਲ ਤਾਲਮੇਲ ਕਰੇਗੀ।

Total Views: 300 ,
Real Estate