
ਜੰਗਲਾਤ ਘੁਟਾਲਾ ਮਾਮਲੇ ਵਿੱਚ ਜੇਲ੍ਹ ਅੰਦਰ ਬੰਦ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬੀਤੇ ਦਿਨ ਪੰਜਾਬ ਹਰਿਆਣਾ ਹਾਈਕੋਰਟ ਦੇ ਵਲੋਂ ਜ਼ਮਾਨਤ ਦੇ ਦਿੱਤੀ ਗਈ ਸੀ। ਪਰ, ਜ਼ਮਾਨਤ ਮਿਲਣ ਦੇ ਬਾਅਦ ਵੀ ਧਰਮਸੋਤ ਜੇਲ੍ਹ ਤੋਂ ਰਿਹਾਅ ਨਹੀਂ ਹੋ ਸਕੇ।ਖ਼ਬਰਾਂ ਅਨੁਸਾਰ,ਧਰਮਸੋਤ ਖਿਲਾਫ਼ ਦਰਜ ਐਫ਼ ਆਈ ਆਰ ਵਿਚ ਕੁੱਝ ਧਰਾਵਾਂ ਅਜਿਹੀਆਂ ਲੱਗੀਆਂ ਸਨ। ਜਿਸ ਕਾਰਨ ਧਰਮਸੋਤ ਨੂੰ ਜ਼ਮਾਨਤ ਨਹੀਂ ਮਿਲੀ ਹੈ। ਇਹ ਵੀ ਜਾਣਕਾਰੀ ਹੈ ਕਿ, ਐਫ਼ਆਈਆਰ ਵਿਚ ਨਵੀਆਂ ਧਰਾਵਾਂ ਜੁੜਨ ਦੇ ਕਾਰਨ ਰਿਹਾਈ ਹੋਣ ਵਿਚ ਦੇਰੀ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ, ਹਾਈਕੋਰਟ ਦੇ ਵਿੱਚ ਧਰਮਸੋਤ ਦੇ ਵਕੀਲ ਨਵੇਂ ਆਰਡਰ ਦੀ ਕਾਪੀ ਦੀ ਮੰਗ ਕਰਨਗੇ। ਉਸ ਤੋਂ ਬਾਅਦ ਹੀ ਰਿਹਾਈ ਵਾਲਾ ਰਸਤਾ ਸਾਫ਼ ਹੋਵੇਗਾ। ਬੁੱਧਵਾਰ ਨੂੰ ਧਰਮਸੋਤ ਦੇ ਵਕੀਲ ਪੰਜਾਬ ਹਰਿਆਣਾ ਹਾਈਕੋਰਟ ਵੱਲ ਰੁਖ ਕਰਨਗੇ।
Total Views: 412 ,
Real Estate


















