
ਭਾਰਤ ਭਰ ਵਿਚ ਕਾਰ ਚਾਲਕ ਤੇ ਉਸਦੇ ਨਾਲ ਬੈਠਣ ਵਾਲੇ ਲਈ ਸੀਟ ਬੈਟ ਲਗਾਉਣਾ ਲਾਜ਼ਮੀ ਹੈ ਪਰ ਹੁਣ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਨਿਯਮਾਂ ਵਿਚ ਤਬਦੀਲੀ ਦਾ ਐਲਾਨ ਕੀਤਾ ਹੈ। ਉਹਨਾਂ ਦੱਸਿਆ ਕਿ ਪਹਿਲਾਂ ਸਿਰਫ ਕਾਰ ਚਾਲਕ ਤੇ ਨਾਲ ਬੈਠਣ ਵਾਲੇ ਲਈ ਸੀਟ ਬੈਲਟ ਲਾਉਣੀ ਲਾਜ਼ਮੀ ਸੀ ਪਰ ਹੁਣ ਸਾਈਸਰ ਮਿਸਤਰੀ ਦੀ ਮੌਤ ਤੋਂ ਬਾਅਦ ਅਸੀਂ ਨਿਯਮ ਬਦਲੇ ਹਨ ਤੇ ਕਾਰ ਵਿਚ ਪਿਛਲੀ ਸੀਟ ’ਤੇ ਬੈਠਣ ਵਾਲਿਆਂ ਲਈ ਵੀ ਸੀਟ ਬੈਲਟ ਲਗਾਉਣੀ ਲਾਜ਼ਮੀ ਹੋਵੇਗੀ। ਉਹਨਾਂ ਕਿਹਾ ਕਿ ਜੇਕਰ ਪਿਛਲੀ ਸੀਟ ’ਤੇ ਬੈਠਣ ਵਾਲਿਆਂ ਨੇ ਸੀਟ ਬੈਲਟ ਨਾ ਲਗਾਈ ਤਾਂ ਫਿਰ ਟਰਾਂਸਪੋਰਟ ਨਿਯਮਾਂ ਤਹਿਤ ਚਲਾਨ ਹੋ ਸਕਦਾ ਹੈ।
Total Views: 278 ,
Real Estate


















