Lufthansa ਦੇ ਪਾਇਲਟਾਂ ਦੀ ਹੜਤਾਲ, ਸੈਂਕੜੇ ਉਡਾਣਾਂ ਰੱਦ

ਜਰਮਨ ਪਾਇਲਟਾਂ ਦੀ ਇੱਕ ਦਿਨ ਦੀ ਹੜਤਾਲ ਕਾਰਨ ਲੁਫਥਾਂਸਾ ਏਅਰਲਾਈਨਜ਼ ਨੇ 800 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ। ਇਸ ਕਾਰਨ 1।30 ਲੱਖ ਤੋਂ ਵੱਧ ਯਾਤਰੀ ਪ੍ਰਭਾਵਿਤ ਹੋਏ ਹਨ। ਏਅਰਲਾਈਨਜ਼ ਦੇ ਪਾਇਲਟਾਂ ਨੇ ਵੀ ਆਈਜੀਆਈ ਹਵਾਈ ਅੱਡੇ ‘ਤੇ ਉਡਾਣ ਭਰਨ ਤੋਂ ਇਨਕਾਰ ਕਰ ਦਿੱਤਾ। ਦਿੱਲੀ ਤੋਂ ਇਕ ਫ਼ਲਾਈਟ ਨੇ ਫ਼ਰੈਂਕਫ਼ਰਟ ਅਤੇ ਦੂਜੀ ਨੇ ਜ਼ਿਊਰਿਖ ਲਈ ਉਡਾਣ ਭਰਨੀ ਸੀ। ਪਾਇਲਟਾਂ ਦੇ ਮਨ੍ਹਾ ਕਰਨ ਤੋਂ ਬਾਅਦ ਕਈ ਯਾਤਰੀਆਂ ਦੀਆਂ ਟਿਕਟਾਂ ਰੱਦ ਕਰ ਦਿੱਤੀਆਂ ਗਈਆਂ, ਜਿਸ ਤੋਂ ਬਾਅਦ ਯਾਤਰੀਆਂ ਨੇ ਹੰਗਾਮਾ ਕਰ ਦਿੱਤਾ। ਆਈਜੀਆਈ ਹਵਾਈ ਅੱਡੇ ਦੇ ਪੁਲਿਸ ਅਧਿਕਾਰੀ ਨੇ ਦੱਸਿਆ, “ਫ੍ਰੈਂਕਫਰਟ ਅਤੇ ਮਿਊਨਿਖ ਲਈ ਲੁਫ਼ਥਾਂਸਾ ਦੀਆਂ 2 ਉਡਾਣਾਂ ਦੇ ਰੱਦ ਹੋਣ ਕਾਰਨ, ਲਗਭਗ 150 ਲੋਕ ਦੁਪਹਿਰ 12 ਵਜੇ ਟਰਮੀਨਲ 3 ‘ਤੇ ਡਿਪਾਰਚਰ ਗੇਟ ਨੰਬਰ 1 ਦੇ ਸਾਹਮਣੇ ਮੁੱਖ ਸੜਕ ‘ਤੇ ਇਕੱਠੇ ਹੋਏ, ਆਈਜੀਆਈ ਏਅਰਪੋਰਟ ਨੇ ਸੀਆਈਐਸਐਫ ਦੇ ਸਹਿਯੋਗ ਨਾਲ ਸਥਿਤੀ ਨੂੰ ਸੰਭਾਲਿਆ ਗਿਆ।” ਏਅਰਲਾਈਨਜ਼ ਵੱਲੋਂ ਯਾਤਰੀਆਂ ਲਈ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਪਾਇਲਟ ਯੂਨੀਅਨ ਨੇ ਆਪਣੇ 5,000 ਤੋਂ ਵੱਧ ਪਾਇਲਟਾਂ ਲਈ ਇਸ ਸਾਲ ਤਨਖ਼ਾਹ ਵਿਚ 5।5 ਫ਼ੀਸਦੀ ਵਾਧੇ ਅਤੇ ਉਸ ਤੋਂ ਬਾਅਦ ਆਟੋਮੈਟਿਕ ਮਹਿੰਗਾਈ ਮੁਆਵਜ਼ੇ ਦੀ ਮੰਗ ਕੀਤੀ ਹੈ।

Total Views: 228 ,
Real Estate