ਗੱਡੀਆਂ ਦੇ ਫੈਂਸੀ ਨੰਬਰਾਂ ਦੇ ਸ਼ੌਕੀ ਚੰਡੀਗੜ੍ਹੀਏ

ਵਹੀਕਲਾਂ ਦੇ ਰਜਿਸਟ੍ਰੇਸ਼ਨ ਅਤੇ ਲਾਇਸੈਂਸਿੰਗ ਅਥਾਰਟੀ, ਚੰਡੀਗੜ੍ਹ ਦੇ ਦਫਤਰ ਨੇ 31.08.2022 ਤੋਂ 02.09.2022 ਤੱਕ ਵਾਹਨ ਨੰਬਰ 0001 ਤੋਂ 9999 ਤੱਕ ਨਵੀਂ ਸੀਰੀਜ਼ “CH01-CL” ਦੇ ਵਾਹਨ ਰਜਿਸਟ੍ਰੇਸ਼ਨ ਨੰਬਰਾਂ (ਫੈਂਸੀ ਅਤੇ ਵਿਕਲਪ) ਦੀ ਈ-ਨਿਲਾਮੀ ਕਰਵਾਈ। ਜਿਸ ਵਿੱਚ ਕੁੱਲ 423 ਰਜਿਸਟਰੇਸ਼ਨ ਨੰਬਰਾਂ ਦੀ ਨਿਲਾਮੀ ਕੀਤੀ ਗਈ ਹੈ। ਇਸ ਨਿਲਾਮੀ ਤੋਂ 1,55,49,000/- ਰੁਪਏ ਪ੍ਰਾਪਤ ਕੀਤੇ ਗਏ ਹਨ।ਰਜਿਸਟ੍ਰੇਸ਼ਨ ਨੰਬਰ “CH01-CL-0001” ਦੀ ਨਿਲਾਮੀ ਸਭ ਤੋਂ ਵੱਧ ਰੁਪਏ ‘ਚ ਹੋਈ। ਜਿਸ ਦੀ ਨਿਲਾਮੀ 13,58,000/- ਰੁਪਏ ਅਤੇ ਜਦੋਂ ਕਿ ਰਜਿਸਟ੍ਰੇਸ਼ਨ ਨੰਬਰ “CH01-CL-0007” ਤੋਂ ਦੂਜੀ ਸਭ ਤੋਂ ਵੱਡੀ ਰਕਮ 6,40,000/- ਰੁਪਏ ਪ੍ਰਾਪਤ ਹੋਈ।

Total Views: 80 ,
Real Estate