1 ਮਈ ਤੋਂ CBI ਦੇ ਨੋਟਿਸਾਂ ‘ਤੇ ਇੱਕ ਵਿਸ਼ੇਸ਼ QR ਕੋਡ ਲਗਾਇਆ ਜਾਵੇਗਾ, ਜਿਸ ਨਾਲ ਲੋਕ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੁਆਰਾ ਸੰਚਾਲਿਤ ਚੈਟਬੋਟ ‘ABHAY’ (ਅਭੈ) ਰਾਹੀਂ ਉਨ੍ਹਾਂ ਦੀ ਅਸਲੀਅਤ ਦੀ ਪੁਸ਼ਟੀ ਕਰ ਸਕਣਗੇ। ਕਿਸੇ ਵੀ ਏਜੰਸੀ ਵੱਲੋਂ ਜਨਤਾ ਨੂੰ ਸਾਈਬਰ ਅਪਰਾਧੀਆਂ ਦਾ ਸ਼ਿਕਾਰ ਹੋਣ ਤੋਂ ਬਚਾਉਣ ਲਈ ਇਹ ਆਪਣੀ ਕਿਸਮ ਦੀ ਪਹਿਲੀ ਪਹਿਲ ਹੈ।ਸੋਮਵਾਰ ਨੂੰ ਦਿੱਲੀ 22ਵੇਂ ਡੀ.ਪੀ. ਕੋਹਲੀ ਮੈਮੋਰੀਅਲ ਲੈਕਚਰ ਦੌਰਾਨ ਇਸ ਚੈਟਬੋਟ ਨੂੰ ਲਾਂਚ ਕਰਦੇ ਹੋਏ ਭਾਰਤ ਦੇ ਚੀਫ਼ ਜਸਟਿਸ (CJI) ਸੂਰਿਆ ਕਾਂਤ ਨੇ ਇਸ ਨੂੰ ਇੱਕ “ਅਹਿਮ ਅਤੇ ਸਮੇਂ ਸਿਰ ਚੁੱਕਿਆ ਗਿਆ ਕਦਮ” ਦੱਸਿਆ। ਉਨ੍ਹਾਂ ਕਿਹਾ ਕਿ ਇਹ ਕੇਂਦਰੀ ਜਾਂਚ ਬਿਊਰੋ (CBI) ਦੇ ਅਧਿਕਾਰੀ ਬਣ ਕੇ ਠੱਗੀ ਮਾਰਨ ਵਾਲੇ ਅਪਰਾਧੀਆਂ ਵਿਰੁੱਧ ਇੱਕ “ਪ੍ਰਭਾਵਸ਼ਾਲੀ ਸੁਰੱਖਿਆ” ਵਜੋਂ ਕੰਮ ਕਰੇਗਾ।
Total Views: 1 ,
Real Estate





















