ਰੇਲਵੇ ਸਟੇਸ਼ਨ ਤੋਂ ਚੋਰੀ ਕੀਤਾ ਬੱਚਾ ਭਾਜਪਾ ਨੇਤਾ ਦੇ ਘਰੋਂ ਬਰਾਮਦ, ਬੱਚੇ ਤਸਕਰੀ ਕਰਨ ਵਾਲੇ ਤੋਂ 1.8 ਲੱਖ ਰੁਪਏ ਵਿੱਚ ਖਰੀਦਿਆ ਸੀ

ਮਥੁਰਾ ਰੇਲਵੇ ਸਟੇਸ਼ਨ ਤੋਂ ਪਿਛਲੇ ਹਫਤੇ ਚੋਰੀ ਕੀਤੇ ਬੱਚੇ ਨੂੰ ਭਾਜਪਾ ਆਗੂ ਦੇ ਘਰੋਂ ਬਰਾਮਦ ਕੀਤਾ ਗਿਆ ਹੈ, ਜਿਸ ਨੇ ਉਸ ਨੂੰ ਬਾਲ ਤਸਕਰੀ ਕਰਨ ਵਾਲੇ ਤੋਂ 1.8 ਲੱਖ ਰੁਪਏ ਵਿੱਚ ਖਰੀਦਿਆ ਸੀ। ਬੱਚਾ 24 ਅਗਸਤ ਨੂੰ ਮਥੁਰਾ ਰੇਲਵੇ ਸਟੇਸ਼ਨ ‘ਤੇ ਪਲੇਟਫਾਰਮ ‘ਤੇ ਆਪਣੀ ਮਾਂ ਦੇ ਕੋਲ ਸੌਂ ਰਿਹਾ ਸੀ, ਜਦੋਂ ਉਸ ਨੂੰ ਅਗਵਾ ਕਰ ਲਿਆ ਗਿਆ ਸੀ। ਕਈ ਦਿਨਾਂ ਦੀ ਭਾਲ ਤੋਂ ਬਾਅਦ ਉਸ ਨੂੰ ਫਿਰੋਜ਼ਾਬਾਦ ਦੀ ਭਾਜਪਾ ਕਾਰਪੋਰੇਟਰ ਵਿਨੀਤਾ ਅਗਰਵਾਲ ਅਤੇ ਉਸ ਦੇ ਪਤੀ ਕ੍ਰਿਸ਼ਨ ਮੁਰਾਰੀ ਅਗਰਵਾਲ ਦੇ ਘਰੋਂ ਬਰਾਮਦ ਕੀਤਾ ਗਿਆ। ਇਸ ਮਾਮਲੇ ਵਿੱਚ ਡਾਕਟਰ ਜੋੜਾ ਵੀ ਕਥਿਤ ਤੌਰ ’ਤੇ ਸ਼ਾਮਲ ਹੈ। ਪੁਲੀਸ ਨੇ ਕਿਹਾ ਕਿ ਰੈਕੇਟ ਦੇ ਹੋਰ ਮੈਂਬਰਾਂ ਦੀ ਪਛਾਣ ਕਰਨ ਲਈ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਨੇ ਡਾਕਟਰ ਜੋੜੇ ਪ੍ਰੇਮ ਬਿਹਾਰੀ, ਅਤੇ ਉਸ ਦੀ ਪਤਨੀ ਦਯਾਵਤੀ ਨੂੰ ਗ੍ਰਿਫਤਾਰ ਕੀਤਾ ਹੈ, ਜੋ ਹਾਥਰਸ ’ਚ ਬਾਂਕੇ ਬਿਹਾਰੀ ਹਸਪਤਾਲ ਨੂੰ ਅਜਿਹੇ ਕਾਰੋਬਾਰ ਨੂੰ ਚਲਾਉਣ ਲਈ ਵਰਤਦੇ ਸਨ। ਉਨ੍ਹਾਂ ਦੇ ਚਾਰ ਸਾਥੀਆਂ ਦੀਪ ਕੁਮਾਰ, ਪੂਨਮ, ਮਨਜੀਤ (43) ਅਤੇ ਵਿਮਲੇਸ਼, ਭਾਜਪਾ ਦੀ ਕਾਰਪੋਰੇਟਰ ਵਿਨੀਤਾ ਅਗਰਵਾਲ (49) ਅਤੇ ਉਸ ਦੇ ਪਤੀ ਕ੍ਰਿਸ਼ਨ ਮੁਰਾਰੀ (51) ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

Total Views: 56 ,
Real Estate