
ਪਿਛਲੇ ਦੋ ਮਹੀਨਿਆਂ ਵਿੱਚ ਪੰਜਾਬ ਪੁਲਿਸ ਨੇ ਗੁਜਰਾਤ ਅਤੇ ਮਹਾਰਾਸ਼ਟਰ ਦੇ ਸਮੁੰਦਰੀ ਬੰਦਰਗਾਹਾਂ ਰਾਹੀਂ ਤਸਕਰੀ ਕੀਤੀ ਗਈ 185।5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।ਪੁਲਿਸ ਦੇ ਇੰਸਪੈਕਟਰ ਜਨਰਲ (ਆਈਜੀਪੀ) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਜਾਣਕਾਰੀ ਦਿੱਤੀ ਕਿ ਇਹ ਖੇਪ ਪੰਜਾਬ ਵਿੱਚ ਸਪਲਾਈ ਕੀਤੀ ਜਾਣੀ ਸੀ।ਆਈਜੀਪੀ ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਸਮੁੰਦਰੀ ਬੰਦਰਗਾਹਾਂ ਰਾਹੀਂ ਡਰੱਗ ਤਸਕਰੀ ਦਾ ਨਵਾਂ ਟਰੈਂਡ ਸਾਹਮਣੇ ਆ ਰਿਹਾ ਕਿਉਂਕਿ ਜ਼ਮੀਨ ਉੱਤੇ ਸਖ਼ਤੀ ਕੀਤੀ ਗਈ ਹੈ।ਤਾਜ਼ਾ ਕਾਰਵਾਈ ਵਿੱਚ, ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਐਤਵਾਰ ਨੂੰ ਗੁਜਰਾਤ ਤੋਂ ਆ ਰਹੇ ਇੱਕ ਟਰੱਕ ਦੇ ਇੱਕ ਟੂਲ ਬਾਕਸ ਵਿੱਚ ਲੁਕੀ ਹੋਈ 38 ਕਿਲੋ ਹੈਰੋਇਨ ਬਰਾਮਦ ਕੀਤੀ ਹੈ।ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਪੰਜਾਬ) ਗੌਰਵ ਯਾਦਵ ਨੇ ਦੱਸਿਆ, “ਇਹ ਬਹੁਤ ਵੱਡੀ ਖੇਪ ਸਮੁੰਦਰੀ ਰਸਤਿਓਂ ਭਾਰਤ ਵਿੱਚ ਆਈ ਸੀ ਅਤੇ ਗੁਜਰਾਤ ਦੇ ਭੁਜ ਇਲਾਕੇ ਤੋਂ ਟਰੱਕਾਂ ਰਾਹੀਂ ਪੰਜਾਬ ਵਿੱਚ ਆ ਰਹੀ ਸੀ।”12 ਜੁਲਾਈ ਵਿੱਚ ਹੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇੱਥੇ ਦੱਸਿਆ ਕਿ ਪੰਜਾਬ ਪੁਲਿਸ ਗੁਜਰਾਤ ਦੇ ਏਟੀਐੱਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਮੁੰਦਰਾ ਬੰਦਰਗਾਹ ‘ਤੇ ਕੰਟੇਨਰ ਤੋਂ 75 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ।ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਤਸਕਰੀ ਬਾਰੇ ਜਾਣਕਾਰੀ ਕੇਂਦਰੀ ਏਜੰਸੀਆਂ ਅਤੇ ਗੁਜਰਾਤ ਏਟੀਐੱਸ ਨਾਲ ਸਾਂਝੀ ਕੀਤੀ ਸੀ। ਮੰਨਿਆ ਜਾ ਰਿਹਾ ਹੈ ਕਿ ਇਹ ਖੇਪ ਯੂਏਈ ਤੋਂ ਆਈ ਹੈ। ਇਸ ਨੂੰ ਕੱਪੜੇ ਦੇ ਕੰਨਟੇਨਰ ਵਿੱਚ ਰੱਖ ਭੇਜਿਆ ਗਿਆ ਸੀ।15 ਜੁਲਾਈ ਵਿੱਚ ਹੀ ਨਵੀਂ ਮੁੰਬਈ ਪੁਲਿਸ ਨਾਹਵਾ ਸ਼ੇਵਾ ਕੰਨਟੇਨਰ ਵਿੱਚੋਂ ਕਰੀਬ 73 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਸੀ। ਪੰਜਾਬ ਡੀਜੀਪੀ ਨੇ ਜਾਣਕਾਰੀ ਦਿੱਤੀ ਸੀ ਕਿ ਇਹ ਪੰਜਾਬ ਪੁਲਿਸ ਅਤੇ ਮੁੰਬਈ ਪੁਲਿਸ ਦੀ ਸਾਂਝੀ ਮੁਹਿੰਮ ਸੀ।



















