ਸਾਬਕਾ ਵਿੱਤ ਮੰਤਰੀ ਵਿਰੁੱਧ ਵਿਜੀਲੈਂਸ ਕੋਲ ਸਿਕਾਇਤਾਂ-ਜਾਂਚ ਸੁਰੂ

ਬਠਿੰਡਾ, 29 ਅਗਸਤ, ਬਲਵਿੰਦਰ ਸਿੰਘ ਭੁੱਲਰ

ਨਵਾਂ ਦਿਨ ਚੜ੍ਹਦਿਆਂ ਹੀ ਪੰਜਾਬ ਦੇ ਲੋਕ ਇਹ ਚਰਚਾ ਛੇੜ ਲੈਂਦੇ ਹਨ ਕਿ ਹੁਣ ਕਿਹੜੇ ਪੁਰਾਣੇ ਵਜ਼ੀਰ ਜਾਂ ਵਿਧਾਇਕ ਵਿਰੁੱਧ ਜਾਂਚ ਸੁਰੂ ਹੋਵੇਗੀ ਜਾਂ ਵਿਜੀਲੈਂਸ ਕਿਸ ਨੂੰ ਗ੍ਰਿਫਤਾਰ ਕਰੇਗੀ। ਕਾਂਗਰਸ ਪਾਰਟੀ ਦੇ ਤਿੰਨ ਵਜ਼ੀਰ ਸਾਧੂ ਸਿੰਘ ਧਰਮਸੋਤ, ਸੰਗਤ ਸਿੰਘ ਗਿਲਜੀਆਂ ਤੇ ਭਾਰਤ ਭੂਸ਼ਨ ਆਸੂ ਤਾਂ ਘੁਟਾਲਿਆਂ ਵਿੱਚ ਫਸ ਹੀ ਚੁੱਕੇ ਹਨ। ਜਿਸ ਦਿਨ ਤੋਂ ਆਸੂ ਨੂੰ ਗ੍ਰਿਫਤਾਰ ਕੀਤਾ ਹੈ, ਸਾਰੇ ਹੀ ਸਾਬਕਾ ਮੰਤਰੀ ਡਰੇ ਹੋਏ ਹਨ ਅਤੇ ਭਾਰਤ ਭੂਸ਼ਨ ਆਸੂ ਨੂੰ ਬੇਦੋਸ਼ਾ ਕਰਾਰ ਦੇ ਕੇ ਧਰਨਾ ਦੇ ਰਹੇ ਹਨ। ਅਸਲ ਵਿੱਚ ਇਹ ਧੂੰਏ ਦੇ
ਪੱਜ ਰੋਣ ਵਾਲੀ ਗੱਲ ਹੈ, ਉਹਨਾਂ ਨੂੰ ਅੰਦਰੋਂ ਤਾਂ ਇਹੋ ਡਰ ਸਤਾ ਰਿਹਾ ਹੈ ਕਿ ਹੁਣ ਅਗਲੀ ਵਾਰੀ ਕਿਸ ਦੀ ਹੋਵੇਗੀ। ਆਮ ਆਦਮੀ ਪਾਰਟੀ ਨੇ ਵੀ ਅਜੇ ਆਪਣਾ ਬਹੁਤਾ ਧਿਆਨ ਪਿਛਲੀ ਕਾਂਗਰਸ ਦੇ ਵਜ਼ੀਰਾਂ ਵਿਧਾਇਕਾਂ ਵੱਲ ਹੀ ਦਿੱਤਾ ਹੋਇਆ ਹੈ, ਅਕਾਲੀ ਦਲ ਨੂੰ
ਅਜੇ ਛੇੜਣ ਤੋਂ ਸੰਕੋਚ ਕੀਤੀ ਜਾ ਰਹੀ ਹੈ।
ਹੁਣ ਸਾਬਕਾ ਵਿੱਤ ਮੰਤਰੀ ਸ੍ਰ: ਮਨਪ੍ਰੀਤ ਸਿੰਘ ਬਾਦਲ ਵੀ ਚਰਚਾ ਵਿੱਚ ਆ ਗਏ ਹਨ। ਸਾਬਕਾ ਮੰਤਰੀ ਤੇ ਭਾਜਪਾ ਆਗੂ ਸ੍ਰੀ ਸਰੂਪ ਚੰਦ ਸਿੰਗਲਾ ਨੇ ਵਿਜੀਲੈਂਸ ਕੋਲ ਦਰਖਾਸਤ ਦੇ ਕੇ ਜਾਂਚ ਦੀ ਮੰਗ ਕੀਤੀ ਹੈ, ਉਹਨਾਂ ਦੋਸ਼ ਲਾਇਆ ਹੈ ਕਿ ਪਿਛਲੀ ਕਾਂਗਰਸ ਸਰਕਾਰ
ਦੌਰਾਨ ਵਿੱਤ ਮੰਤਰੀ ਤੇ ਉਸਦੇ ਨਜਦੀਕੀਆਂ ਨੇ ਢੋਆ ਢੁਆਈ ਦੇ ਟੈਂਡਰ ਆਪਣਿਆਂ ਦੇ ਨਾਂ ਦੇ ਕੇ ਕਰੋੜਾਂ ਰੁਪਏ ਦਾ ਘਪਲਾ ਕੀਤਾ ਹੈ। ਉਹਨਾਂ ਵੱਲੋਂ ਦਿੱਤੀ ਅਰਜੀ ਦੇ ਆਧਾਰ ਤੇ ਵਿਜੀਲੈਂਸ ਬਿਓਰੋ ਨੇ ਕਾਗਜਾਂ ਦੀ ਪੜਤਾਲ ਸੁਰੂ ਕਰ ਦਿੱਤੀ ਹੈ। ਪਰ ਲੋਕਾਂ ਵਿੱਚ ਇਹ
ਚਰਚਾ ਵੀ ਜੋਰਾਂ ਤੇ ਹੈ ਕਿ ਪੰਜਾਬ ਸਰਕਾਰ ਸ੍ਰ: ਬਾਦਲ ਵਿਰੁੱਧ ਕੋਈ ਕਾਰਵਾਈ ਨਹੀਂ ਕਰੇਗੀ, ਕਿਉਂਕਿ ਮੌਜੂਦਾ ਮੁੱਖ ਮੰਤਰੀ ਨੂੰ ਰਾਜਨੀਤੀ ਵਿੱਚ ਸ੍ਰ: ਮਨਪ੍ਰੀਤ ਸਿੰਘ ਬਾਦਲ ਹੀ ਲੈ ਕੇ ਆਏ ਸਨ, ਇਸ ਲਈ ਉਹ ਕੋਈ ਸਖ਼ਤ ਕਦਮ ਨਹੀਂ ਚੁੱਕਣਗੇ।
ਦੂਜੇ ਪਾਸੇ ਪਿੰਡ ਘੁੱਦਾ ਦੀ ਸਰਪੰਚ ਦੇ ਪਤੀ ਸ੍ਰੀ ਪ੍ਰਿਤਪਾਲ ਸਿੰਘ ਉਰਫ ਕਾਕਾ ਨੇ ਮਨਪ੍ਰੀਤ ਸਿੰਘ ਬਾਦਲ ਦੇ ਇੱਕ ਨਿੱਜੀ ਸਲਾਹਕਾਰ ਜਗਤਾਰ ਸਿੰਘ ਢਿੱਲੋਂ ਵਿਰੁੱਧ ਵਿਜੀਲੈਂਸ ਨੂੰ ਦਰਖਾਸਤ ਦਿੱਤੀ ਹੈ ਕਿ ਪਿਛਲੀ ਸਰਕਾਰ ਦੌਰਾਨ ਸਿਆਸੀ ਦਬਾਅ ਨਾਲ ਉਸਨੇ ਲੱਖਾਂ ਰੁਪਏ ਦੀ ਸਰਕਾਰੀ ਗਰਾਂਟ ਨੂੰ ਆਪਣੇ ਟਿਊਬਵੈ¤ਲ ਦਾ ਪਾਣੀ ਖੇਤ ਤੱਕ ਲਿਆਉਣ ਲਈ ਨਿੱਜੀ ਕੰਮ ਲਈ ਵਰਤਿਆ ਹੈ। ਉਸਨੇ ਦਰਖਾਸਤਾਂ ਮੁੱਖ ਮੰਤਰੀ ਪੰਜਾਬ ਅਤੇ ਡਾਇਰੈਕਟਰ ਵਿਜੀਲੈਂਸ ਵਿਭਾਗ ਨੂੰ ਵੀ ਭੇਜੀਆਂ ਹਨ। ਦੋਵੇਂ ਸਿਕਾਇਤਾਂ ਦਾ ਸਬੰਧ ਸ੍ਰ: ਮਨਪ੍ਰੀਤ ਸਿੰਘ ਬਾਦਲ ਨਾਲ ਜੁੜਦਾ ਹੈ। ਭਾਵੇਂ ਸ੍ਰ: ਬਾਦਲ ਵੀ ਆਪਣੇ ਖਿਲਾਫ ਦਿੱਤੀ ਸਿਕਾਇਤ ਨੂੰ ਨਿਰਮੂਲ ਦੱਸ ਰਹੇ ਹਨ ਅਤੇ ਜਗਤਾਰ ਸਿੰਘ ਦਾ ਵੀ ਕਹਿਣਾ ਹੈ ਕਿ ਉਸਦਾ ਗਰਾਂਟ ਨਾਲ ਕੋਈ ਸਬੰਧ ਨਹੀਂ ਹੈ। ਪਰ ਸ਼ਹਿਰ ਵਿੱਚ ਚਰਚਾ ਜੋਰਾਂ ਤੇ ਹੈ, ਵਿਜੀਲੈਂਸ ਨੇ ਜਾਂਚ
ਸੁਰੂ ਤਾਂ ਕਰ ਲਈ ਹੈ, ਇਸ ਵਿੱਚੋਂ ਕੀ ਨਿਕਲਦਾ ਹੈ? ਇਸ ਸੁਆਲ ਦਾ ਜਵਾਬ ਤਾਂ ਭਵਿੱਖ ਦੇ ਗਰਭ ਵਿੱਚ ਹੈ। ਪਰ ਕਾਂਗਰਸ ਦੀ ਪਤਲੀ ਪਈ ਹਾਲਤ ਨੂੰ ਵੇਖਦਿਆਂ ਕੁੱਝ ਵੀ ਸੰਭਵ ਹੋ ਸਕਦਾ ਹੈ।

Total Views: 166 ,
Real Estate